ਆਮ ਆਦਮੀ ਪਾਰਟੀ ਵਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ ਮੁਹਿੰਮ ਸ਼ੁਰੂ
ਰਾਮਾਂ ਮੰਡੀ, 1 ਅਕਤੂਬਰ (ਤਰਸੇਮ ਸਿੰਗਲਾ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਚੋਣ ਪ੍ਰਚਾਰ ਦੀ ਪਹਿਲ ਕਰਦਿਆਂ ਮਾਰਕੀਟ ਕਮੇਟੀ ਰਾਮਾਂ ਦੀ ਚੇਅਰਪਰਸਨ ਭੈਣ ਗੁਰਪ੍ਰੀਤ ਕੌਰ ਸਿੱਧੂ ਅਤੇ ਪਰਮਪ੍ਰੀਤ ਕੌਰ ਨਗਰ ਕੌਂਸਲਰ ਨੇ ਵਰਕਰਾਂ ਦੀ ਟੀਮ ਨੂੰ ਲੈ ਕੇ ਸਥਾਨਕ ਸ਼ਹਿਰ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸਰਕਾਰ ਵਲੋਂ ਸਾਢੇ ਚਾਰ ਸਾਲ ਦੇ ਰਾਜਕਾਲ ਦੌਰਾਨ ਜਾਰੀ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਦੱਸਿਆ। ਇਸ ਮੌਕੇ ਕੌਂਸਲਰ ਵੀਨਾ ਰਾਣੀ, ਜਗਵੰਤ ਸਿੰਘ, ਵਿਕਰਮ, ਰਾਜਨ, ਪਰਵਿੰਦਰ ਕੌਰ ਆਦਿ ਪਾਰਟੀ ਸਮਰਥਕ ਹਾਜ਼ਰ ਰਹੇ।
ਅਜੀਤ ਡੈਸਕ
02-10-2026