ਗੁਰੂ ਹਰਿਗੋਬਿੰਦ ਸਕੂਲ ਨਥਾਣਾ ਵਿਖੇ ਸੀ.ਬੀ.ਐਸ.ਈ. ਵਲੋਂ ‘ਕੈਪਸਿਟੀ ਬਿਲਡਿੰਗ ਪ੍ਰੋਗਰਾਮ’ ਕਰਵਾਇਆ
ਨਥਾਣਾ, 1 ਅਕਤੂਬਰ (ਗੁਰਦਰਸ਼ਨ ਲੁੱਧੜ): ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਸੀ. ਬੀ.
ਨਥਾਣਾ, 1 ਅਕਤੂਬਰ (ਗੁਰਦਰਸ਼ਨ ਲੁੱਧੜ): ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਸੀ.ਬੀ.ਐਸ.ਈ. ਵਲੋਂ ਅਧਿਆਪਕਾਂ ਲਈ ‘ਹੈਪੀ ਕਲਾਸਰੂਮ’ ਵਿਸ਼ੇ ’ਤੇ ’ਕੈਪਸਿਟੀ ਬਿਲਡਿੰਗ ਪ੍ਰੋਗਰਾਮ’ ਕਰਵਾਇਆ ਗਿਆ। ਇਸ ਟਰੇਨਿੰਗ ਸੈਸ਼ਨ ਦੇ ਰਿਸੋਰਸ ਪਰਸਨ ਬਲਬੀਰ ਸਿੰਘ ਅਤੇ ਪ੍ਰਿਯੰਕਾ ਸੈਣੀ ਨੇ ਅਧਿਆਪਕਾਂ ਨਾਲ ਕਲਾਸਰੂਮ ਨੂੰ ਖ਼ੁਸ਼ਹਾਲ, ਸਕਾਰਾਤਮਿਕ, ਸੁਰੱਖਿਅਤ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਨਾਲ ਸਬੰਧਿਤ ਮਹੱਤਵਪੂਰਨ ਵਿਚਾਰ ਅਤੇ ਵਿਹਾਰਕ ਤਕਨੀਕਾਂ ਸਾਂਝੀਆਂ ਕੀਤੀਆਂ। ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਭਾਵਨਾਤਮਿਕ ਭਲਾਈ, ਸਕਾਰਾਤਮਿਕ ਸੰਚਾਰ, ਅਧਿਆਪਕ-ਵਿਦਿਆਰਥੀ ਸਬੰਧ, ਸਰਗਰਮ ਭਾਗੀਦਾਰੀ ਅਤੇ ਰਚਨਾਤਮਿਕ ਸਿੱਖਣ ਵਰਗੇ ਮਹੱਤਵਪੂਰਨ ਪਹਿਲੂਆਂ ’ਤੇ ਚਰਚਾ ਕੀਤੀ । ਵੱਖ-ਵੱਖ ਦਿਲਚਸਪ ਗਤੀਵਿਧੀਆਂ, ਵਿਚਾਰ-ਵਟਾਂਦਰੇ ਅਤੇ ਵਿਹਾਰਕ ਉਦਾਹਰਨਾਂ ਰਾਹੀਂ ਕਲਾਸਰੂਮ ਨੂੰ ਹੋਰ ਆਨੰਦਮਈ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕਿਆਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਜੋਤੀ ਸ਼ਰਮਾ ਨੇ ਰਿਸੋਰਸ ਪਰਸਨਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਸਕੂਲ ਵਲੋਂ ਭਵਿੱਖ ਦੌਰਾਨ ਵੀ ਅਜਿਹੇ ਗਿਆਨ ਵਰਧਕ ਅਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।