ਦੋ ਮੋਟਰਸਾਈਕਲ ਸਵਾਰ ਚੋਰਾਂ ਨੇ ਮਾਰੂਤੀ ਕਾਰ ਕੀਤੀ ਚੋਰੀ
ਬਠਿੰਡਾ, 20 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ, ਵੀਰਪਾਲ ਸਿੰਘ)- ਸ਼ਹਿਰ ਦੇ ਪਰਸਰਾਮ ਨਗਰ ਦੀ ਗਲੀ ਨੰਬਰ-2 ’ਚ ਸਵੇਰ ਕਰੀਬ ਪੌਣੇ ਦੋ ਵਜੇ ਦੋ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਇੱਕ ਮਾਰੂਤੀ ਕਾਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਪੂਰੀ ਵਾਰਦਾਤ ਗਲੀ ਦੇ ਵਿਚ ਲੱਗੇ ਦੋ ਵੱਖ-ਵੱਖ ਸੀ.
ਬਠਿੰਡਾ, 20 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ, ਵੀਰਪਾਲ ਸਿੰਘ)- ਸ਼ਹਿਰ ਦੇ ਪਰਸਰਾਮ ਨਗਰ ਦੀ ਗਲੀ ਨੰਬਰ-2 ’ਚ ਸਵੇਰ ਕਰੀਬ ਪੌਣੇ ਦੋ ਵਜੇ ਦੋ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਇੱਕ ਮਾਰੂਤੀ ਕਾਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਪੂਰੀ ਵਾਰਦਾਤ ਗਲੀ ਦੇ ਵਿਚ ਲੱਗੇ ਦੋ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਚੋਰੀ ਹੋਈ ਕਾਰ ਦਾ ਨੰਬਰ ਪੀਬੀ-09ਸੀ-8448 ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਲੀ ਵਿਚ ਆ ਕੇ ਪਹਿਲਾਂ ਰੇਕੀ ਕੀਤੀ ਤੇ ਫਿਰ ਬਾਅਦ ’ਚ ਇੱਕ ਮੁਲਜ਼ਮ ਨੇ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਪਹਿਲਾਂ ਧੱਕਾ ਮਾਰਦੇ ਹੋਏ ਥੋੜੀ ਦੂਰ ਲੈ ਗਿਆ ਤੇ ਫਿਰ ਉਸ ਨੂੰ ਸਟਾਰਟ ਕਰ ਕੇ ਫਰਾਰ ਹੋ ਗਿਆ, ਜਦਕਿ ਦੂਜਾ ਮੋਟਰਸਾਈਕਲ ’ਤੇ ਉਸ ਦੇ ਪਿੱਛੇ ਨਿਕਲ ਗਿਆ। ਸੀਸੀਟੀਵੀ ਫੁਟੇਜ ਵਿਚ ਇੱਕ ਮੁਲਜ਼ਮ ਦਾ ਚਿਹਰਾ ਕੱਪੜੇ ਨਾਲ ਢਕਿਆ ਹੋਇਆ ਦਿਖਾਈ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ। ਇੱਕ ਕੈਮਰੇ ਵਿਚ ਕਾਰ ਚੋਰੀ ਕਰਨ ਅਤੇ ਦੂਜੇ ਵਿਚ ਕਾਰ ਲੈ ਕੇ ਜਾਂਦੇ ਹੋਏ ਮੁਲਜ਼ਮ ਨਜ਼ਰ ਆ ਰਹੇ ਹਨ। ਕਾਰ ਮਾਲਕ ਵਲੋਂ ਇਸ ਸੰਬੰਧੀ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਭਾਲ ਵਿਚ ਜੁਟੀ ਹੋਈ ਹੈ।