ਸਰਕਾਰੀ ਹਸਪਤਾਲ ਘੁੱਦਾ ਦੇ ਡਾ. ਜੋਬਨਪ੍ਰੀਤ ਸਿੰਘ ਸਰਾਂ ਪੇਂਡੂ ਖੇਤਰ ’ਚ ਦੇ ਰਹੇ ਮਿਆਰੀ ਸਿਹਤ ਸੇਵਾਵਾਂ
ਸੰਗਤ ਮੰਡੀ, 20 ਅਕਤੂਬਰ (ਸੁਖਤੇਜ ਧਾਲੀਵਾਲ)–ਪੇਂਡੂ ਖੇਤਰਾਂ ’ਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਡਾ: ਜੋਬਨਪ੍ਰੀਤ ਸਿੰਘ ਸਰਾਂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਿੰਡ ਪਥਰਾਲਾ ਨਾਲ ਸੰਬੰਧਿਤ ਡਾ: ਸਰਾਂ ਸਰਕਾਰੀ ਹਸਪਤਾਲ ਘੁੱਦਾ ਵਿਖੇ ਆਰਥੋਪੀਡਿਕ ਸਰਜਨ ਵਜੋਂ ਪਿਛਲੇ ਕਰੀਬ 10 ਮਹੀਨਿਆਂ ਤੋਂ ਸੇਵਾਵਾਂ ਦੇ ਰਹੇ ਹਨ।
ਸੰਗਤ ਮੰਡੀ, 20 ਅਕਤੂਬਰ (ਸੁਖਤੇਜ ਧਾਲੀਵਾਲ)–ਪੇਂਡੂ ਖੇਤਰਾਂ ’ਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਡਾ: ਜੋਬਨਪ੍ਰੀਤ ਸਿੰਘ ਸਰਾਂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਿੰਡ ਪਥਰਾਲਾ ਨਾਲ ਸੰਬੰਧਿਤ ਡਾ: ਸਰਾਂ ਸਰਕਾਰੀ ਹਸਪਤਾਲ ਘੁੱਦਾ ਵਿਖੇ ਆਰਥੋਪੀਡਿਕ ਸਰਜਨ ਵਜੋਂ ਪਿਛਲੇ ਕਰੀਬ 10 ਮਹੀਨਿਆਂ ਤੋਂ ਸੇਵਾਵਾਂ ਦੇ ਰਹੇ ਹਨ। ਡਾ: ਸਰਾਂ ਰੋਜ਼ਾਨਾ 100 ਤੋਂ 120 ਮਰੀਜ਼ਾਂ ਦੀ ਜਾਂਚ ਕਰਦੇ ਹਨ, ਜਦਕਿ ਮੰਗਲਵਾਰ ਅਤੇ ਵੀਰਵਾਰ ਨੂੰ ਹੱਡੀਆਂ ਦੇ ਫਰੈਕਚਰ, ਹਾਦਸਿਆਂ ਅਤੇ ਗੋਡੇ ਤੇ ਚੂਲੇ ਦੇ ਜੋੜ ਬਦਲਣ ਸਮੇਤ ਹੋਰ ਸਰਜਰੀਆਂ ਕਰਦੇ ਹਨ। ਸਰਕਾਰੀ ਸਿਹਤ ਯੋਜਨਾਵਾਂ ਤਹਿਤ ਯੋਗ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਵੀ ਮਿਲ ਰਹੀ ਹੈ। ਘੁੱਦਾ ਹਸਪਤਾਲ ਵਿਚ ਇਲਾਜ ਲਈ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਤੋਂ ਵੀ ਮਰੀਜ਼ ਪਹੁੰਚ ਰਹੇ ਹਨ।