ਰਿਫਾਇਨਰੀ ਟਾਊਨਸ਼ਿਪ ਕਾਲੋਨੀ ’ਚ 9 ਦਿਨ ਸ਼ਰਧਾ ਨਾਲ ਮਨਾਇਆ ਨਵਰਾਤਰੀ ਦਾ ਤਿਉਹਾਰ
ਰਾਮਾਂ ਮੰਡੀ, 20 ਅਕਤੂਬਰ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੀ ਟਾਊਨਸ਼ਿਪ ਕਾਲੋਨੀ ਵਿਖੇ ਰਿਫ਼ਾਇਨਰੀ ਅਧਿਕਾਰੀਆਂ ਦੇ ਪਰਿਵਾਰਾਂ ਵਲੋਂ ਨਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਲਗਾਤਾਰ 9 ਦਿਨ ਮਾਤਾ ਦੁਰਗਾ ਦੀਆਂ 9 ਸ਼ਕਤੀਆਂ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਧਾਰਮਿਕ ਸਮਾਗਮ ਕਰਵਾਏ ਗਏ।
ਰਾਮਾਂ ਮੰਡੀ, 20 ਅਕਤੂਬਰ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੀ ਟਾਊਨਸ਼ਿਪ ਕਾਲੋਨੀ ਵਿਖੇ ਰਿਫ਼ਾਇਨਰੀ ਅਧਿਕਾਰੀਆਂ ਦੇ ਪਰਿਵਾਰਾਂ ਵਲੋਂ ਨਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਲਗਾਤਾਰ 9 ਦਿਨ ਮਾਤਾ ਦੁਰਗਾ ਦੀਆਂ 9 ਸ਼ਕਤੀਆਂ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਧਾਰਮਿਕ ਸਮਾਗਮ ਕਰਵਾਏ ਗਏ। ਨਵਰਾਤਰੀ ਦੇ ਦਿਨਾਂ ਦੌਰਾਨ ਸ਼ਰਧਾਲੂਆਂ ਨੇ ਮਾਤਾ ਦੀ ਭਗਤੀ ਕਰਦਿਆਂ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਨੌ ਦਿਨ ਡਾਂਡੀਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ । ਇਸ ਵਿਚ ਰਾਮਾਂ ਮੰਡੀ ਦੇ ਵਸਨੀਕਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਤਿਉਹਾਰ ਦੇ ਸਾਰੇ 9 ਦਿਨ ਸ਼ਰਧਾਲੂਆਂ ਲਈ ਮਾਤਾ ਦਾ ਭੰਡਾਰਾ ਵਰਤਾਇਆ ਗਿਆ। ਨਵਰਾਤਰੀ ਦੇ ਤਿਉਹਾਰ ਨੇ ਕਾਲੋਨੀ ਵਿਚ ਧਾਰਮਿਕ ਮਾਹੌਲ ਸਿਰਜਣ ਦੇ ਨਾਲ-ਨਾਲ ਆਪਸੀ ਸਾਂਝ ਅਤੇ ਭਾਈਚਾਰਕ ਸਦਭਾਵਨਾ ਦਾ ਸੰਦੇਸ਼ ਵੀ ਦਿੱਤਾ।