23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ’ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਸਿਮਰਨ ਕੰਬੋਜ

ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ)- ਅਹਿਮਦਾਬਾਦ ਗੁਜਰਾਤ ਵਿਖੇ 23 ਤੋਂ 31 ਅਕਤੂਬਰ ਤੱਕ ਹੋਣ ਵਾਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਵਿਦਿਆਰਥਣ ਸਿਮਰਨ ਕੰਬੋਜ ਸੀਨੀਅਰ ਭਾਰਤੀ ਕਬੱਡੀ ਦੀ 14 ਮੈਂਬਰੀ ਟੀਮ ਵਿਚ ਚੁਣੀ ਗਈ। ਇਹ ਪ੍ਰਾਪਤੀ ਹਾਸਲਿ ਕਰਨ ਵਾਲੀ ਉਹ ਪੰਜਾਬ ਦੀ ਇਕੱਲੀ ਖਿਡਾਰਨ ਹੈ।

Ad Position 21
No active advertisement
ਅਜੀਤ ਡੈਸਕ 23-10-2026
ਤਲਵੰਡੀ ਸਾਬੋ, 22 ਅਕਤੂਬਰ (ਰਵਜੋਤ ਸਿੰਘ ਰਾਹੀ)- ਅਹਿਮਦਾਬਾਦ ਗੁਜਰਾਤ ਵਿਖੇ 23 ਤੋਂ 31 ਅਕਤੂਬਰ ਤੱਕ ਹੋਣ ਵਾਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਵਿਦਿਆਰਥਣ ਸਿਮਰਨ ਕੰਬੋਜ ਸੀਨੀਅਰ ਭਾਰਤੀ ਕਬੱਡੀ ਦੀ 14 ਮੈਂਬਰੀ ਟੀਮ ਵਿਚ ਚੁਣੀ ਗਈ। ਇਹ ਪ੍ਰਾਪਤੀ ਹਾਸਲਿ ਕਰਨ ਵਾਲੀ ਉਹ ਪੰਜਾਬ ਦੀ ਇਕੱਲੀ ਖਿਡਾਰਨ ਹੈ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਿਮਰਨ ਨੂੰ ਚੈਂਪੀਅਨਸ਼ਿਪ ਵਿਚ ਚੰਗੇ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਇਸ ਅੰਤਰ-ਰਾਸ਼ਟਰੀ ਖੇਡ ਮੁਕਾਬਲੇ ਵਿਚ ਪਰਿਵਾਰ, ‘ਵਰਸਿਟੀ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਵਰਸਿਟੀ ਦੀਆਂ ਖਿਡਾਰਨਾਂ ਅਤੇ ਖਿਡਾਰੀਆਂ ਨੇ ਨਾਗੋਆ, ਜਾਪਾਨ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ। ਖਿਡਾਰਨ ਦੇ ਖੇਡ-ਕੌਸ਼ਲ ਨੂੰ ਨਿਖਾਰਨ ਲਈ, ਉਨ੍ਹਾਂ ਡਾਇਰੈਕਟਰ ਖੇਡਾਂ ਅਤੇ ਕੋਚ ਰਾਮ ਸਿੰਘ ਬਰਾੜ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ । ਜੀ.ਕੇ.ਯੂ. ਵਿਖੇ ਐਮ.ਪੀ.ਐਡ. ਕਰ ਰਹੀ ਖਿਡਾਰਨ ਬਾਰੇ ਜਾਣਕਾਰੀ ਦਿੰਦਿਆਂ ਖੇਡ ਨਿਰਦੇਸ਼ਕ ਡਾ. ਬਲਵਿੰਦਰ ਸ਼ਰਮਾ ਤੇ ਡੀਨ ਡਾ. ਸੁਖਜੀਤ ਸਿੰਘ ਨੇ ਦੱਸਿਆ ਕਿ 25 ਸਾਲਾਂ ਦੀ ਇਹ ਖਿਡਾਰਨ ਭਾਰਤੀ ਟੀਮ ਵਿਚ ਰਾਇਟ ਸਾਈਡ ਰੇਡਰ ਵਜੋਂ ਖੇਡੇਗੀ। ਇਸ ਚੈਂਪੀਅਨਸ਼ਿਪ ਦਾ ਆਯੋਜਨ ਅਮੇਚਿਊਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕੀਤਾ ਜਾਂਦਾ ਹੈ। ਪਿੰਡ ਪੰਜਾਵਾ ਲੰਬੀ ਦੀ ਰਹਿਣ ਵਾਲੀ ਖਿਡਾਰਨ ਦੇ ਪਿਤਾ ਭਾਰਤੀ ਸੈਨਾ ਵਿਚੋਂ ਸੂਬੇਦਾਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ ।
Ad Position 22
No active advertisement
ਪਿਛਲੀ ਖ਼ਬਰ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵਲੋਂ ਸਨਮਾਨ ਸਮਾਰੋਹ 27 ਨੂੰ ਅਗਲੀ ਖ਼ਬਰ ਪੀ. ਐਮ. ਸ਼੍ਰੀ ਸਰਕਾਰੀ ਸਕੂਲ ਭੁੱਚੋ ਮੰਡੀ ਵਿਖੇ ਐਮੀਨੈਂਟ ਐਕਸਪਰਟ ਟਾਕ ਪ੍ਰੋਗਰਾਮ ਕਰਵਾਇਆ
Ad Position 24