23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜਸਕਰਨ ਸਿੰਘ ਪਟਵਾਰੀ ਨੂੰ ਆਪਣੇ ਪਿੰਡ ਵਾਸੀਆਂ ਦਾ ਮਿਲਿਆ ਭਰਵਾਂ ਹੁੰਗਾਰਾ ਪਾਰਟੀਬਾਜ਼ੀ ਤੋਂ ਉੱਠ ਕੇ ਨੌਜਵਾਨ ਆਗੂ ਦੇ ਸਮਰਥਨ ’ਚ ਆਏ ਸਮੁੱਚੇ ਪਿੰਡ ਵਾਸੀ

ਸੰਗਤ ਮੰਡੀ, 22 ਅਕਤੂਬਰ (ਅੰਮ੍ਰਿਤ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਬਠਿੰਡਾ ਦਿਹਾਤੀ ਇੰਚਾਰਜ ਜਸਕਰਨ ਸਿੰਘ ਪਟਵਾਰੀ ਨੂੰ ਆਪਣੇ ਜੱਦੀ ਪਿੰਡ ਗਹਿਰੀ ਬੁੱਟਰ ਵਾਸੀਆਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਅੱਜ ਪਿੰਡ ਗਹਿਰੀ ਬੁੱਟਰ ਵਿਚ ਹੋਇਆ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਨਜ਼ਰ ਆਇਆ ਕਿ ਪੂਰਾ ਪਿੰਡ ਆਪਣੇ ਨੌਜਵਾਨ ਆਗੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।

Ad Position 21
No active advertisement
ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਜਸਕਰਨ ਸਿੰਘ ਪਟਵਾਰੀ। ਤਸਵੀਰ: ਅੰਮ੍ਰਿਤਪਾਲ ਸ਼ਰਮਾ 23-10-2026
ਸੰਗਤ ਮੰਡੀ, 22 ਅਕਤੂਬਰ (ਅੰਮ੍ਰਿਤ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਬਠਿੰਡਾ ਦਿਹਾਤੀ ਇੰਚਾਰਜ ਜਸਕਰਨ ਸਿੰਘ ਪਟਵਾਰੀ ਨੂੰ ਆਪਣੇ ਜੱਦੀ ਪਿੰਡ ਗਹਿਰੀ ਬੁੱਟਰ ਵਾਸੀਆਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਅੱਜ ਪਿੰਡ ਗਹਿਰੀ ਬੁੱਟਰ ਵਿਚ ਹੋਇਆ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਨਜ਼ਰ ਆਇਆ ਕਿ ਪੂਰਾ ਪਿੰਡ ਆਪਣੇ ਨੌਜਵਾਨ ਆਗੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਸਕਰਨ ਸਿੰਘ ਪਟਵਾਰੀ ਦੇ ਸਨਮਾਨ ਵਿਚ ਪਿੰਡ ‘ਚ ਰੱਖੀ ਮੀਟਿੰਗ ਵਿਚ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਲੋਕ, ਬਜ਼ੁਰਗ, ਨੌਜਵਾਨ ਅਤੇ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਹੋਈਆਂ, ਜੋ ਇਹ ਸਾਬਤ ਕਰਦਾ ਹੈ ਕਿ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਦੇ ਪੁੱਤ ਦੀ ਹਮਾਇਤ ਕਰਦੇ ਹਨ। ਪਿੰਡ ਦੇ ਮੁਹਤਬਰ ਪ੍ਰਧਾਨ ਜਸਮੇਲ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਇੱਕ ਸਾਧਾਰਨ ਪਰਿਵਾਰ ਦੇ ਨੌਜਵਾਨ ਜਸਕਰਨ ਸਿੰਘ ਪਟਵਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਵਰਗੀ ਵੱਡੀ ਪਾਰਟੀ ਵਲੋਂ ਹਲਕਾ ਬਠਿੰਡਾ ਦਿਹਾਤੀ ਜਿਹੇ ਵੱਡੇ ਹਲਕੇ ਦੀ ਜ਼ਿੰਮੇਵਾਰੀ ਦੇਣ ਨਾਲ ਸਮੁੱਚੇ ਪਿੰਡ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਜਸਕਰਨ ਸਿੰਘ ਹਮੇਸ਼ਾ ਹੀ ਪਿੰਡ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੁੰਦਾ ਰਿਹਾ ਹੈ ਅਤੇ ਇੱਕ ਜ਼ਮੀਨ ਨਾਲ ਜੁੜਿਆ ਹੋਇਆ ਇਮਾਨਦਾਰ ਨੌਜਵਾਨ ਹੈ। ਪਿੰਡ ਦੇ ਸਰਪੰਚ ਗੁਰਜੀਤ ਸਿੰਘ ਨੇ ਕਿਹਾ ਕਿ ਪੂਰਾ ਪਿੰਡ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਦੇ ਨੌਜਵਾਨ ਦੇ ਸਮਰਥਨ ਵਿਚ ਇੱਕਜੁੱਟ ਹੋ ਕੇ ਖੜ੍ਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਖੜ੍ਹਾ ਰਹੇਗਾ। ਇਸ ਮੌਕੇ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾਣ-ਸਤਿਕਾਰ ਪਿੰਡ ਵਾਸੀਆਂ ਨੇ ਦਿੱਤਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਾਂਗਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਵਲੋਂ ਦਿੱਤੀ ਵੱਡੀ ਜ਼ਿੰਮੇਵਾਰੀ ਨੂੰ ਹਲਕੇ ਦੇ ਹਰ ਪਿੰਡ ਦੀ ਆਵਾਜ਼ ਬਣ ਕੇ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ, ਸਾਬਕਾ ਸਰਪੰਚ ਹਰਚੰਦ ਸਿੰਘ, ਗੁਰਇਕਬਾਲ ਸਿੰਘ ਬਰਾੜ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਿੰਦਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਨਵਦੀਪ ਨੌਵੀ ਬਲਾਕ ਪ੍ਰਧਾਨ ਯੂਥ, ਪ੍ਰਧਾਨ ਦਰਸ਼ਨ ਸਿੰਘ, ਵੀਰਪਾਲ ਕੌਰ ਬਲਾਕ ਸੰਮਤੀ ਮੈਂਬਰ, ਬੀਰਬਲ ਸਿੰਘ ਪ੍ਰੋਪਰਟੀ ਡੀਲਰ, ਇਕਬਾਲ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਔਰਤਾਂ ਉਥੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵੀਰੂ ਧਨੋਆ ਸ਼੍ਰੋਮਣੀ ਅਕਾਲੀ ਦਲ (ਬ) ਵਿਦਿਆਰਥੀ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਵੇਕ ਅੱਖਾਂ ਦਾ ਹਸਪਤਾਲ ਜਲਾਲ ਵਿਖੇ 267ਵਾਂ ਮੁਫ਼ਤ ਲੈਂਜ਼ ਕੈਂਪ ਅੱਜ
Ad Position 24