23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗਲੋਬਲ ਡਿਸਕਵਰੀ ਸਕੂਲ ਦਾ ਐਜੂਕੇਸ਼ਨ ਵਰਲਡ ਰੈਂਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ, ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਬਠਿੰਡਾ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵਲੋਂ ਸਲਾਨਾ ਐਥਲੈਟਿਕਸ ਚੈਂਪੀਅਨਸ਼ਿਪ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਕਰਵਾਈ ਗਈ ਜਿਸ ਵਿਚ ਅੰਡਰ-14 ਤੇ 16 ਸਾਲ ਦੇ ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ। ਇਹ ਚੈਂਪੀਅਨਸ਼ਿਪ ਕੇ.

Ad Position 21
No active advertisement
ਚੈਂਪੀਅਨਸ਼ਿਪ ਵਿਚ ਮੋਹਰੀ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ: ਲਵਲੀ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਵਾਇਸ ਚੇਅਰਮੈਨ ਅਮਿਤ ਸਰਾਫ਼ ਐਜੂਕੇਸ਼ਨ ਵਰਲਡ ਰੈਂਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਬੰਧਕਾਂ ਪਾਸੋਂ ਸਨਮਾਨ ਪ੍ਰਾਪਤ ਕਰਦੇ ਹੋਏ। ਤਸਵੀਰ: ਸੁੱਖੀ 24-10-2026
ਬਠਿੰਡਾ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵਲੋਂ ਸਲਾਨਾ ਐਥਲੈਟਿਕਸ ਚੈਂਪੀਅਨਸ਼ਿਪ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਕਰਵਾਈ ਗਈ ਜਿਸ ਵਿਚ ਅੰਡਰ-14 ਤੇ 16 ਸਾਲ ਦੇ ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ। ਇਹ ਚੈਂਪੀਅਨਸ਼ਿਪ ਕੇ. ਪੀ. ਐਸ. ਬਰਾੜ ਆਈ. ਪੀ. ਐਸ. (ਰਿਟਾ:) ਤੇ ਅਮਰਵੀਰ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਬੜੇ ਸੁਚੱਜੇ ਢੰਗ ਨਾਲ ਕਰਵਾਈ ਗਈ। ਮਾਲਵਾ ਸਰੀਰਿਕ ਸਿੱਖਿਆ ਕਾਲਜ ਬਠਿੰਡਾ ਦੇ ਅਧਿਆਪਕਾਂ ਤੇ ਬੀ. ਪੀ. ਐੱਡ, ਡੀ. ਪੀ. ਐੱਡ ਦੇ ਵਿਦਿਆਰਥੀਆਂ ਨੇ ਚੈਂਪੀਅਨਸ਼ਿਪ ਨੂੰ ਕਰਵਾਉਣ ਵਿਚ ਆਪਣੀ ਭੂਮਿਕਾ ਨਿਭਾਈ। ਇਸ ਮੌਕੇ ਰਘੁਵੀਰ ਚੰਦ ਸ਼ਰਮਾ, ਹਰਨੇਕ ਸਿੰਘ ਵਿਰਕ, ਮਨਜੀਤ ਸਿੰਘ, ਕੁਲਵੀਰ ਸਿੰਘ ਬਰਾੜ, ਪ੍ਰੋ: ਰਾਜਵਿੰਦਰ ਸਿੰਘ, ਪ੍ਰੋ: ਅਜੈ ਕੁਮਾਰ, ਲੈਕਚਰਾਰ ਸੁਖਦੇਵ ਸਿੰਘ, ਅਨਮੋਲ ਸਿੰਘ ਡੀ.ਪੀ.ਈ., ਰਾਕੇਸ਼ ਕੁਮਾਰ, ਸੁਖਜਿੰਦਰ ਸਿੰਘ ਮੰਡੀ ਕਲਾਂ ਆਦਿ ਨੇ ਹਾਜ਼ਰ ਹੋ ਕੇ ਚੈਂਪੀਅਨਸ਼ਿਪ ਨੂੰ ਸਿਰੇ ਚੜ੍ਹਾਉਣ ਵਿਚ ਆਪਣਾ ਯੋਗਦਾਨ ਪਾਇਆ। ਪ੍ਰੋ: ਸੁਖਮਨੀ ਕੌਰ, ਪ੍ਰੋ: ਪ੍ਰਿੰਕਾ ਤੇ ਪ੍ਰੋ: ਰਮਨਦੀਪ ਕੌਰ ਨੇ ਨਤੀਜਿਆਂ ਬਾਰੇ ਦਸਦਿਆਂ ਕਿਹਾ ਕਿ ਅੰਡਰ-16 ਲੰਬੀ ਛਾਲ (ਲੜਕੇ) ਵਿਚ ਨਵਜੋਤ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ, ਲੜਕੀਆਂ ਵਿਚ ਸੁਖਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਟਪੁੱਟ ਵਿਚ ਗੁਰਵਿੰਦਰ ਸਿੰਘ ਨੇ ਪਹਿਲਾ, ਆਕਾਸ਼ ਨੇ ਦੂਜਾ ਤੇ ਸਾਹਿਬਦੀਪ ਨੇ, ਲੜਕੀਆਂ 600 ਮੀਟਰ ਦੌੜ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਤੇ ਅਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਜੈਵਲਿਨ ਥ੍ਰੋ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ ਤੇ ਅਨੁਰਾਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਸਾਲ ਗਰੁੱਪ ਸੀ ਟਰੈਥਲਿਨ ਵਿਚ ਵੀਰ ਦਵਿੰਦਰ ਨੇ ਪਹਿਲਾ, ਦਵਿੰਦਰ ਸਿੰਘ ਨੇ ਦੂਜਾ ਤੇ ਹਰਗੁਣ ਸਿੰਘ ਨੇ ਤੀਜਾ ਸਥਾਨ, ਲੜਕੀਆਂ ਅੰਡਰ-14 ਗਰੁੱਪ ਸੀ ਵਿਚ ਮਹਿਮਾ ਕੌਰ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲ ਗਰੁੱਪ ਬੀ ਟਰੈਥਲਿਨ ਲੜਕਿਆਂ ’ਚ ਕਰਮਜੀਤ ਸਿੰਘ ਨੇ ਪਹਿਲਾ, ਸਹਿਜਦੀਪ ਸਿੰਘ ਨੇ ਦੂਜਾ ਤੇ ਜਗਜੀਤ ਸਿੰਘ ਨੇ ਤੀਜਾ ਸਥਾਨ, ਲੜਕੀਆਂ ਅੰਡਰ-14 ਟਰੈਥਲਿਨ ’ਚ ਕਮਲਪ੍ਰੀਤ ਕੌਰ ਨੇ ਪਹਿਲਾ, ਕਮਲਪ੍ਰੀਤ ਕੌਰ ਨੇ ਦੂਜਾ ਤੇ ਸਤਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 14 ਸਾਲ ਗਰੁੱਪ ਏ ਟਰੈਥਲਿਨ ਲੜਕਿਆਂ ਵਿਚ ਖੁਸ਼ਦੀਪ ਸਿੰਘ ਨੇ ਪਹਿਲਾ, ਵਰਿੰਦਰ ਸਿੰਘ ਨੇ ਦੂਜਾ ਤੇ ਪ੍ਰਗਟ ਸਿੰਘ ਨੇ ਤੀਜਾ ਸਥਾਨ, ਅੰਡਰ-14 ਗਰੁੱਪ ਏ ਟਰੈਥਨਿਲ ਲੜਕੀਆਂ ਵਿਚ ਸੁਮਨਪ੍ਰੀਤ ਕੌਰ ਨੇ ਪਹਿਲਾ, ਤਨਿਸ਼ਕਾ ਨੇ ਦੂਜਾ ਅਤੇ ਪਲਕ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫੂਸ ਮੰਡੀ ਦੇ ਪਰਮਜੀਤ ਸਿੰਘ ਨੇ ਸੁਪਰ ਸੀਡਰ ਨਾਲ ਪਰਾਲੀ ਖੇਤ ਵਿੱਚ ਮਿਲਾ ਕੇ ਕੀਤੀ ਕਣਕ ਦੀ ਬਿਜਾਈ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਸਾਂਝਾ ਹੰਭਲਾ ਮਾਰਿਆ ਜਾਵੇ- ਜਸਕਰਨ ਸਿੰਘ ਸਿਵੀਆਂ
Ad Position 24