23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸੇਂਟ ਜ਼ੇਵੀਅਰਜ਼ ਸਕੂਲ ਨੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾਇਆ ਨਾਂਅ

ਬਠਿੰਡਾ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਨੇ ਖੇਡਾਂ ’ਤੇ ਦੁਨੀਆ ਦੀ ਸਭ ਤੋਂ ਵੱਡੀ ਮਧੂਬਨੀ ਪੇਂਟਿੰਗ ਤਿਆਰ ਕਰਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਹ ਪੇਂਟਿੰਗ 72 ਵਰਗ ਮੀਟਰ ਖੇਤਰਫਲ ਵਿਚ ਤਿਆਰ ਕੀਤੀ ਗਈ ਹੈ, ਜਿਸ ਨੂੰ 30 ਵਿਦਿਆਰਥੀਆਂ ਤੇ 11 ਅਧਿਆਪਕਾਂ ਨੇ ਸਮੂਹਿਕ ਤੌਰ ’ਤੇ ਬਣਾਇਆ ਹੈ।

Ad Position 21
No active advertisement
ਅਜੀਤ ਡੈਸਕ 24-10-2026
ਬਠਿੰਡਾ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਨੇ ਖੇਡਾਂ ’ਤੇ ਦੁਨੀਆ ਦੀ ਸਭ ਤੋਂ ਵੱਡੀ ਮਧੂਬਨੀ ਪੇਂਟਿੰਗ ਤਿਆਰ ਕਰਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਹ ਪੇਂਟਿੰਗ 72 ਵਰਗ ਮੀਟਰ ਖੇਤਰਫਲ ਵਿਚ ਤਿਆਰ ਕੀਤੀ ਗਈ ਹੈ, ਜਿਸ ਨੂੰ 30 ਵਿਦਿਆਰਥੀਆਂ ਤੇ 11 ਅਧਿਆਪਕਾਂ ਨੇ ਸਮੂਹਿਕ ਤੌਰ ’ਤੇ ਬਣਾਇਆ ਹੈ। ਪੇਂਟਿੰਗ ਵਿਚ ਤੀਰਅੰਦਾਜ਼ੀ, ਫੁੱਟਬਾਲ, ਦੌੜ, ਵੇਟਲਿਫਟਿੰਗ, ਕੁਸ਼ਤੀ ਅਤੇ ਜਿਮਨਾਸਟਿਕ ਵਰਗੀਆਂ ਵੱਖ-ਵੱਖ ਖੇਡਾਂ ਦੇ ਦ੍ਰਿਸ਼ਾਂ ਨੂੰ ਰਵਾਇਤੀ ਮਧੂਬਨੀ ਕਲਾ ਦੇ ਨਮੂਨਿਆਂ ਨਾਲ ਖ਼ੂਬਸੂਰਤੀ ਨਾਲ ਜੋੜਿਆ ਗਿਆ ਹੈ। ਇਸ ਵਿਚ ਪੰਛੀਆਂ, ਮੱਛੀਆਂ, ਫੁੱਲਾਂ, ਪੱਤਿਆਂ, ਰੁੱਖਾਂ, ਜਿਆਮਿਤੀ ਆਕਾਰਾਂ ਵਾਲੀਆਂ ਹੱਦਬੰਦੀਆਂ ਤੇ ਭਾਰਤੀ ਪਹਿਰਾਵੇ ਦੇ ਤੱਤਾਂ ਨੂੰ ਵੀ ਸ਼ਾਮਲ ਕੀਤਾ ਹੈ। ਸਕੂਲ ਨੇ ਇਸ ਨੂੰ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਦੱਸਿਆ ਹੈ।
Ad Position 22
No active advertisement
ਪਿਛਲੀ ਖ਼ਬਰ ਇੱਟਾਂ ਦੇ ਭੱਠਿਆਂ ਵਿਚ ਬਾਲਣ ਵਜੋਂ 30 ਫ਼ੀਸਦੀ ਝੋਨੇ ਦੀ ਪਰਾਲੀ ਦੀਆਂ ਪੈਲਟਾਂ ਦੀ ਵਰਤੋਂ ਲਾਜ਼ਮੀ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨੂੰ ਲੱਗੀ ਅੱਗ
Ad Position 24