27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰੋਟਰੀ ਕਲੱਬ ਰਾਮਾਂ ਨੇ ਖੇਡਾਂ ਕਰਵਾਈਆਂ

ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)-ਰੋਟਰੀ ਕਲੱਬ ਰਾਮਾਂ ਵਲੋਂ ਬੀਤੀ ਸ਼ਾਮ ਸਥਾਨਕ ਐਸ. ਐਸ.

Ad Position 21
No active advertisement
ਅਜੀਤ ਡੈਸਕ 27-10-2026
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)-ਰੋਟਰੀ ਕਲੱਬ ਰਾਮਾਂ ਵਲੋਂ ਬੀਤੀ ਸ਼ਾਮ ਸਥਾਨਕ ਐਸ. ਐਸ. ਡੀ. ਧਰਮਸ਼ਾਲਾ ਵਿਖੇ ਤੰਬੋਲਾ ਗੇਮਾਂ ਕਰਵਾਈਆਂ। ਇਨ੍ਹਾਂ ਗੇਮਾਂ ਲਈ ਗੋਲਡੀ ਮਹੇਸ਼ਵਰੀ ਨੂੰ ਪ੍ਰੋਜੈਕਟ ਚੇਅਰਮੈਨ, ਮਨੋਜ ਗੋਇਲ ਨੂੰ ਸਹਾਇਕ ਨਿਯੁੱਕਤ ਕੀਤਾ ਗਿਆ। ਗੇਮਾਂ ਦੌਰਾਨ ਜੇਤੂ ਰਹੇ ਨੌਜਵਾਨਾਂ ਨੂੰ ਰੋਟਰੀ ਕਲੱਬ ਵਲੋਂ ਐਲ. ਸੀ. ਡੀ. ਤੇ ਹੋਰ ਇਨਾਮ ਇਨਾਮ ਦੇ ਕੇ ਨਿਵਾਜਿਆ ਗਿਆ। ਪ੍ਰੋਜੈਕਟ ਚੇਅਰਮੈਨ ਗੋਲਡੀ ਮਹੇਸ਼ਵਰੀ ਨੇ ਕਿਹਾ ਕਿ ਮਨੋਰੰਜਨ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ ਕਿਉਂਕਿ ਇਹ ਰੋਜ਼ਾਨਾ ਦੀ ਭੱਜ-ਦੌੜ ਤੇ ਤਣਾਅ ਤੋਂ ਰਾਹਤ ਦਿੰਦਾ ਹੈ ਪਰ ਅੱਜ ਦੇ ਸਮੇਂ ਵਿਚ ਮਨੋਰੰਜਨ ਵੀ ਮੋਬਾਈਲ ਫੋਨਾਂ ਦੀ ਭੇਟ ਚੜ੍ਹਦਾ ਜਾ ਰਿਹਾ ਹੈ, ਲੋਕ ਇਕੱਠੇ ਬੈਠ ਕੇ ਸਮਾਂ ਬਿਤਾਉਣ ਦੀ ਬਜਾਏ ਮੋਬਾਈਲ ਫੋਨਾਂ ’ਚ ਰੁੱਝੇ ਰਹਿੰਦੇ ਹਨ। ਕਲੱਬ ਦੇ ਪ੍ਰਧਾਨ ਡਾਕਟਰ ਵਿਨੋਦ ਗੋਇਲ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਸਿਸਟੈਂਟ ਗਵਰਨਰ ਜੈਪਾਲ ਗਰਗ, ਮੀਤ ਪ੍ਰਧਾਨ ਮਨੋਜ ਕੁਮਾਰ ਗੋਇਲ, ਖਜ਼ਾਨਚੀ ਰਾਜ ਲਹਿਰੀ, ਸੰਯੁਕਤ ਸਕੱਤਰ ਪੰਕਜ ਲਹਿਰੀ, ਸਕੱਤਰ ਵਿਜੇ ਕੁਮਾਰ ਲਹਿਰੀ ਟੀਨੂੰ, ਨਰਿੰਦਰ ਕੁਮਾਰ ਗੋਇਲ ਜਸ਼ਪਾਲ ਗਰਗ, ਅਜੀਤ ਸਿੰਘ ਬੱਬੂ, ਐਡਵੋਕੇਟ ਕਮਲਕਾਂਤ ਗੋਇਲ, ਗੁਰਿੰਦਰ ਸਿੰਘ ਮੱਕੜ, ਅਸ਼ੋਕ ਗੋਇਲ, ਅਸ਼ੋਕ ਅਗਰਵਾਲ, ਸੰਜੀਵ ਗੋਰਾ, ਡਾ. ਰਾਕੇਸ਼ ਗੁਪਤਾ, ਚੌਧਰੀ ਕੈਲਾਸ਼ ਮਿੱਤਲ, ਅਨਿਲ ਲਹਿਰੀ, ਪ੍ਰਿੰਸ ਲਹਿਰੀ, ਆਸ਼ੂ ਲਹਿਰੀ, ਡਾ. ਅਵਨੀਸ਼ ਲਹਿਰੀ, ਡਾ. ਕੇ. ਕੇ. ਗੁਪਤਾ, ਭਗਵਾਨ ਦਾਸ ਬੰਗੀ, ਸੰਗੀਤ ਗਰਗ, ਕੇਵਲ ਸਿੰਗਲਾ, ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨਗੜ੍ਹ ਖ਼ਰੀਦ ਕੇਂਦਰ ਵਿਖੇ ਝੋਨੇ ਦੀ ਖ਼ਰੀਦ ਸੰਬੰਧੀ ਨਿਯਮਾਂ ਦੀ ਉਲੰਘਣਾ, ਫ਼ਰਮ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਅਗਲੀ ਖ਼ਬਰ ਰਵੀਪ੍ਰੀਤ ਸਿੰਘ ਸਿੱਧੂ ਨੇ ਗੁਰਭਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ
Ad Position 24