27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨਗੜ੍ਹ ਖ਼ਰੀਦ ਕੇਂਦਰ ਵਿਖੇ ਝੋਨੇ ਦੀ ਖ਼ਰੀਦ ਸੰਬੰਧੀ ਨਿਯਮਾਂ ਦੀ ਉਲੰਘਣਾ, ਫ਼ਰਮ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ

ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਬੀਤੀ 24 ਅਕਤੂਬਰ ਨੂੰ ਰਾਮਾਂ ਮੰਡੀ ਮਾਰਕੀਟ ਕਮੇਟੀ ਅਧੀਨ ਉਪ ਖ਼ਰੀਦ ਕੇਂਦਰ ਭਗਵਾਨਗੜ੍ਹ ਵਿਖੇ ਜੈ ਲਕਸ਼ਮੀ ਟਰੇਡਿੰਗ ਕੰਪਨੀ ਕੋਲ ਝੋਨਾ ਲੈ ਕੇ ਆਈ ਇੱਕ ਟਰੈਕਟਰ-ਟਰਾਲੀ ਨੂੰ ਮੰਡੀ ਵਿਚ ਮੌਜੂਦ ਕਿਸਾਨਾਂ ਵੱਲੋਂ ਘੇਰ ਲਿਆ ਗਿਆ। ਇਸ ਦੀ ਸੂਚਨਾ ਮਿਲਣ ‘ਤੇ ਮਾਰਕੀਟ ਕਮੇਟੀ ਦੇ ਸਟਾਫ਼ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਕੀਤੀ।

Ad Position 21
No active advertisement
ਗੁਰਪ੍ਰੀਤ ਕੌਰ ਸਿੱਧੂ। 27-10-2026
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਬੀਤੀ 24 ਅਕਤੂਬਰ ਨੂੰ ਰਾਮਾਂ ਮੰਡੀ ਮਾਰਕੀਟ ਕਮੇਟੀ ਅਧੀਨ ਉਪ ਖ਼ਰੀਦ ਕੇਂਦਰ ਭਗਵਾਨਗੜ੍ਹ ਵਿਖੇ ਜੈ ਲਕਸ਼ਮੀ ਟਰੇਡਿੰਗ ਕੰਪਨੀ ਕੋਲ ਝੋਨਾ ਲੈ ਕੇ ਆਈ ਇੱਕ ਟਰੈਕਟਰ-ਟਰਾਲੀ ਨੂੰ ਮੰਡੀ ਵਿਚ ਮੌਜੂਦ ਕਿਸਾਨਾਂ ਵੱਲੋਂ ਘੇਰ ਲਿਆ ਗਿਆ। ਇਸ ਦੀ ਸੂਚਨਾ ਮਿਲਣ ‘ਤੇ ਮਾਰਕੀਟ ਕਮੇਟੀ ਦੇ ਸਟਾਫ਼ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਕੀਤੀ। ਪੜਤਾਲ ਦੌਰਾਨ ਟਰੈਕਟਰ ਚਾਲਕ ਨੇ ਆਪਣੇ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਉਹ ਜੈ ਲਕਸ਼ਮੀ ਟਰੇਡਿੰਗ ਕੰਪਨੀ ਕੋਲ ਝੋਨਾ 3 ਕਿੱਲੋ ਝਾਰ ਦੀ ਕਾਟ ਤੇ ਨਮੀ ਦੇ ਹਰੇਕ ਪੁਆਇੰਟ ਪਿੱਛੇ 1 ਕਿੱਲੋ ਕਾਟ ਦੀ ਸ਼ਰਤ ‘ਤੇ ਲੈ ਕੇ ਆਇਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਰਕੀਟ ਕਮੇਟੀ ਰਾਮਾਂ ਵਲੋਂ ਫ਼ਰਮ ਨੂੰ ਜਾਰੀ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਮੱਦੇਨਜ਼ਰ ਕਾਰਵਾਈ ਕੀਤੀ ਗਈ। ਮਾਰਕੀਟ ਕਮੇਟੀ ਰਾਮਾਂ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਸਿੱਧੂ ਵਲੋਂ ਜੈ ਲਕਸ਼ਮੀ ਟਰੇਡਿੰਗ ਕੰਪਨੀ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ 10ਵਾਂ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਰੋਟਰੀ ਕਲੱਬ ਰਾਮਾਂ ਨੇ ਖੇਡਾਂ ਕਰਵਾਈਆਂ
Ad Position 24