ਡੀ. ਏ. ਵੀ. ਕਾਲਜ ਬਠਿੰਡਾ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾਇਆ
ਬਠਿੰਡਾ , 30 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਡੀ . ਏ .
ਬਠਿੰਡਾ , 30 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਡੀ . ਏ . ਵੀ . ਕਾਲਜ ਬਠਿੰਡਾ ਲਈ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਮਾਸਟਰ ਆਫ਼ ਆਰਟਸ ( ਐਮ . ਏ .) ਅੰਗਰੇਜ਼ੀ ਸਮੈਸਟਰ ਪਹਿਲੇ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਬਹੁਤ ਸ਼ਾਨਦਾਰ ਆਏ ਹਨ । ਇਹ ਨਤੀਜੇ ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ ਦੇ ਅਸਾਧਾਰਨ ਪੱਧਰ ਨੂੰ ਦਰਸਾਉਂਦੇ ਹਨ । ਪੂਰੇ ਸਮੈਸਟਰ ਦੌਰਾਨ ਵਿਦਿਆਰਥੀਆਂ ਦੁਆਰਾ ਦਿਖਾਈ ਗਈ ਸਖ਼ਤ ਮਿਹਨਤ ਸਪੱਸ਼ਟ ਤੌਰ ’ ਤੇ ਰੰਗ ਲਿਆਈ ਹੈ । ਮਨਪ੍ਰੀਤ ਕੌਰ ਨੇ ਪਹਿਲਾ ਸਥਾਨ , ਜਸ਼ਨਦੀਪ ਕੌਰ ਨੇ ਦੂਜਾ ਸਥਾਨ , ਈਸ਼ਾ ਗਰਗ , ਦੀਕਸ਼ਾ , ਅਮਨਦੀਪ ਕੌਰ , ਮੁਸਕਾਨ ਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਕਾਲਜ ਦੇ ਪ੍ਰਿੰਸੀਪਲ ਡਾ . ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਦਰਸ਼ਨ ਇਕ ਸਮੂਹਿਕ ਪ੍ਰਾਪਤੀ ਹੈ , ਜੋ ਵਿਦਿਆਰਥੀਆਂ ਦੀ ਸਖ਼ਤ ਮਿਹਨਤ , ਮਾਰਗਦਰਸ਼ਨ ਤੇ ਸਲਾਹ ਪ੍ਰਦਾਨ ਕਰਨ ਵਾਲੇ ਫੈਕਲਟੀ ਮੈਂਬਰਾਂ ਦੇ ਸਮਰਪਣ ਤੇ ਯੂਨੀਵਰਸਿਟੀ ਦੁਆਰਾ ਉਤਸ਼ਾਹਿਤ ਕੀਤੇ ਗਏ ਸਹਾਇਕ ਅਕਾਦਮਿਕ ਵਾਤਾਵਰਣ ਨੂੰ ਦਰਸਾਉਂਦੀ ਹੈ । ਉਨ੍ਹਾਂ ਨੇ ਅੰਗਰੇਜੀ ਵਿਭਾਗ ਦੇ ਮੁਖੀ ਡਾ . ਸਤੀਸ਼ ਗਰੋਵਰ ਤੇ ਸਾਰੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਫ਼ਾਜ਼ਿਲਕਾ ਤੋਂ ਨਵੀਂ ਦਿੱਲੀ ਤੱਕ ਨਵੀਂ ਰੇਲਗੱਡੀ ਚਲਾਉਣ ਦਾ ਸਵਾਗਤ ਮਾਨਸਾ , 30 ਅਕਤੂਬਰ ( ਸੱਭਿ . ਪ੍ਰਤੀ .)- ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਨੇ ਫ਼ਾਜ਼ਿਲਕਾ ਤੋਂ ਨਵੀਂ ਦਿੱਲੀ ਤੱਕ ਨਵੀਂ ਰੇਲਗੱਡੀ ਚਲਾਉਣ ਦਾ ਸਵਾਗਤ ਕੀਤਾ ਹੈ । ਜ਼ਿਲ੍ਹਾ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਦੱਸਿਆ ਕਿ ਇਹ ਰੇਲਗੱਡੀ ਸ੍ਰੀ ਮੁਕਤਸਰ ਸਾਹਿਬ , ਕੋਟਕਪੂਰਾ , ਬਠਿੰਡਾ , ਮਾਨਸਾ , ਜਾਖ਼ਲ , ਨਰਵਾਣਾ , ਜੀਂਦ , ਰੋਹਤਕ ਅਤੇ ਸ਼ਕੂਰਬਸਤੀ ਹੁੰਦੀ ਹੋਈ ਨਵੀਂ ਦਿੱਲੀ ਪਹੁੰਚੇਗੀ । ਉਨ੍ਹਾਂ ਕਿਹਾ ਕਿ ਇਸ ਸਬੰਧੀ ਰੇਲਵੇ ਬੋਰਡ ਵਲੋਂ ਦਿੱਲੀ ਅਤੇ ਅੰਬਾਲਾ ਮੰਡਲ ਨੂੰ ਰੇਲਗੱਡੀ ਦੀ ਸਮਾਂ - ਸਾਰਣੀ ਤਿਆਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਉਨ੍ਹਾਂ ਰੇਲਵੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰੇਲਗੱਡੀ ਦੇ ਸ਼ੁਰੂ ਹੋਣ ਨਾਲ ਮਾਲਵਾ ਖੇਤਰ ਖ਼ਾਸ ਕਰ ਕੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਲੀ ਆਉਣ - ਜਾਣ ਲਈ ਵੱਡੀ ਸਹੂਲਤ ਮਿਲੇਗੀ ।