ਨਸ਼ੀਲੇ ਪਦਾਰਥ ਸਮੇਤ 2 ਕਾਬੂ
ਮੌੜ ਮੰਡੀ, 30 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪੁਲਿਸ ਥਾਣਾ ਮੌੜ ਵਲੋਂ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਮੌੜ ਵੱਲੋਂ ਉਕਤ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌੜ ਮੰਡੀ, 30 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪੁਲਿਸ ਥਾਣਾ ਮੌੜ ਵਲੋਂ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਮੌੜ ਵੱਲੋਂ ਉਕਤ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਮੌੜ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਤੇ ਡੀ.ਐਸ.ਪੀ. ਮੌੜ ਜਸ ਵਰਿੰਦਰ ਸਿੰਘ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਪੁਲਿਸ ਥਾਣਾ ਮੌੜ ਦੇ ਮੁਖੀ ਤਰੁਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਜਦ ਬੱਸ ਸਟੈਂਡ ਕੋਲ ਗਸ਼ਤ ਕਰਕੇ ਵਾਪਸ ਮੇਨ ਬਾਜ਼ਾਰ ਵਿੱਚ ਦੀ ਆ ਰਹੇ ਸਨ ਤਾਂ ਉਨ੍ਹਾਂ ਨੂੰ ਦਰਸ਼ਨ ਦੀ ਡਾਇਰੀ ਕੋਲ ਇਕ ਚਿੱਟੇ ਰੰਗ ਦੀ ਸਵਿਫਟ ਗੱਡੀ ਪੀ.ਬੀ. 2405 ਜਿਸ ਵਿਚ ਦੋ ਵਿਅਕਤੀ ਪਾਰਦਰਸ਼ੀ ਪਲਾਸਟਿਕ ਲਿਫਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ ਜੋ ਪੁਲਿਸ ਦੀ ਗੱਡੀ ਆਉਂਦੇ ਦੇਖ ਕੇ ਲਿਫਾਫੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗੇ ਜਿਸ ’ਤੇ ਐਸ.ਆਈ. ਨੇ ਸ਼ੱਕ ਦੀ ਬਿਨਾਹ ’ਤੇ ਗੱਡੀ ਰੁਕਵਾ ਕੇ ਫੁਰਤੀ ਨਾਲ ਥੱਲੇ ਉਤਰ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਜਿੰਨ੍ਹਾਂ ਤੋਂ ਡੀ.ਐਸ.ਪੀ. ਜਸਵਰਿੰਦਰ ਸਿੰਘ ਦੀ ਹਾਜ਼ਰੀ ਵਿੱਚ 522 ਗ੍ਰਾਮ ਹੀਰੋਇਨ ਤੇ 22000 ਦੀ ਨਗਦੀ ਪ੍ਰਾਪਤ ਕੀਤੀ ਗਈ। ਉਕਤ ਮੁਲਜ਼ਮਾਂ ਜਗਦੀਪ ਸਿੰਘ ਤੇ ਬੰਟੂ ਸਿੰਘ ਵਾਸੀ ਮੌੜ ਕਲਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।