30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜ਼ਖ਼ਮੀ ਨੌਜਵਾਨਾਂ ਨੂੰ ਲੈ ਕੇ ਜਾ ਰਹੀ ਚਰਚਿਤ ਸਰਕਾਰੀ ਐਂਬੂਲੈਂਸ ਨਾਲ ਵਾਪਰਿਆ ਹਾਦਸਾ ਐਬੂਲੈਂਸ ਸਵਾਰ ਜ਼ਖ਼ਮੀ ਹੋਰ ਜ਼ਖ਼ਮੀ ਹੋਏ, ਕਾਰ ਸਵਾਰ ਵੀ ਜ਼ਖ਼ਮੀ

ਭਗਤਾ ਭਾਈਕਾ, 30 ਅਕਤੂਬਰ (ਸੁਖਪਾਲ ਸਿੰਘ ਸੋਨੀ): ਸਥਾਨਕ ਇਲਾਕੇ ਅੰਦਰ ਵਾਪਰਨ ਵਾਲੇ ਹਰ ਸੜਕ ਹਾਦਸੇ ਸਮੇਤ ਹੋਰ ਮਰੀਜ਼ਾਂ ਦੇ ਕੰਮ ਨਾ ਆਉਣ ਕਾਰਨ ਚਰਚਿਤ ਸਥਾਨਿਕ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਆਪਣੇ ਪਹਿਲੇ ਗੇੜੇ ਦੇ ਜ਼ਖ਼ਮੀਆਂ ਨੂੰ ਲੈ ਕੇ ਜਾਂਦੇ ਸਮੇਂ ਸ਼ਹਿਰ ਅੰਦਰ ਹੀ ਹਾਦਸਾ ਗ੍ਰਾਸਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਥਾਨਕ ਭਾਈ ਬਹਿਲੋ ਰੋਡ ਉਪਰ ਇਕ ਹਾਦਸਾ ਵਾਪਰਿਆ, ਜਿਸ ਦੌਰਾਨ ਮੋਟਰ ਸਾਈਕਲ ਸਵਾਰ ਜਗਜੀਤ ਸਿੰਘ ਵਾਸੀ ਭਗਤਾ ਭਾਈਕਾ ਤੇ ਧਰਮਪ੍ਰੀਤ ਸਿੰਘ ਵਾਸੀ ਭਗਤਾ ਭਾਈਕਾ ਜ਼ਖ਼ਮੀ ਹੋ ਗਏ ਸਨ।

Ad Position 21
No active advertisement
ਅਜੀਤ ਡੈਸਕ 31-10-2026
ਭਗਤਾ ਭਾਈਕਾ, 30 ਅਕਤੂਬਰ (ਸੁਖਪਾਲ ਸਿੰਘ ਸੋਨੀ): ਸਥਾਨਕ ਇਲਾਕੇ ਅੰਦਰ ਵਾਪਰਨ ਵਾਲੇ ਹਰ ਸੜਕ ਹਾਦਸੇ ਸਮੇਤ ਹੋਰ ਮਰੀਜ਼ਾਂ ਦੇ ਕੰਮ ਨਾ ਆਉਣ ਕਾਰਨ ਚਰਚਿਤ ਸਥਾਨਿਕ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਆਪਣੇ ਪਹਿਲੇ ਗੇੜੇ ਦੇ ਜ਼ਖ਼ਮੀਆਂ ਨੂੰ ਲੈ ਕੇ ਜਾਂਦੇ ਸਮੇਂ ਸ਼ਹਿਰ ਅੰਦਰ ਹੀ ਹਾਦਸਾ ਗ੍ਰਾਸਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਥਾਨਕ ਭਾਈ ਬਹਿਲੋ ਰੋਡ ਉਪਰ ਇਕ ਹਾਦਸਾ ਵਾਪਰਿਆ, ਜਿਸ ਦੌਰਾਨ ਮੋਟਰ ਸਾਈਕਲ ਸਵਾਰ ਜਗਜੀਤ ਸਿੰਘ ਵਾਸੀ ਭਗਤਾ ਭਾਈਕਾ ਤੇ ਧਰਮਪ੍ਰੀਤ ਸਿੰਘ ਵਾਸੀ ਭਗਤਾ ਭਾਈਕਾ ਜ਼ਖ਼ਮੀ ਹੋ ਗਏ ਸਨ। ਉਕਤ ਜ਼ਖ਼ਮੀ ਨੌਜਵਾਨਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਜ਼ਖ਼ਮੀਆਂ ਨੂੰ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕਰਕੇ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ। ਸਰਕਾਰੀ ਐਂਬੂਲੈਂਸ ਜ਼ਖ਼ਮੀਆਂ ਨੂੰ ਲੈ ਕੇ ਹਸਪਤਾਲ ਤੋਂ ਥੋੜੀ ਦੂਰੀ ’ਤੇ ਹੀ ਬਾਜਾਖਾਨਾ ਰੋਡ ਉਪਰ ਹਾਦਸਾ ਗ੍ਰਸਤ ਹੋ ਗਈ। ਐਂਬੂਲੈਂਸ ਅਤੇ ਸਵਿੱਫਟ ਕਾਰ ਦੀ ਟੱਕਰ ਦੌਰਾਨ ਐਂਬੂਲੈਂਸ ਵਿਚ ਸਵਾਰ ਜ਼ਖ਼ਮੀ ਨੌਜਵਾਨ ਹੋਰ ਜ਼ਖ਼ਮੀ ਹੋ ਗਏ ਤੇ ਨਾਲ ਹੀ ਕਾਰ ਸਵਾਰ ਵੀ ਜ਼ਖ਼ਮੀ ਹੋ ਗਿਆ। ਐਂਬੂਲੈਂਸ ਵਿਚ ਸਵਾਰ ਦੋ ਜ਼ਖ਼ਮੀਆਂ ਸਮੇਤ ਕਾਰ ਸਵਾਰ ਜ਼ਖ਼ਮੀ ਨੂੰ ਸਤਿਕਾਰ ਕਮੇਟੀ ਕੋਠਾ ਗੁਰੂ ਦੀ ਐਂਬੂਲੈਂਸ ਰਾਹੀ ਬਠਿੰਡਾ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਸਮੇਂ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵਲੋਂ ਦਿੱਤੀ ਗਈ ਵੱਡੀ ਐਂਬੂਲੈਂਸ ਪੀੜਤ ਜ਼ਖ਼ਮੀਆਂ ਤੇ ਮਰੀਜ਼ਾਂ ਨੂੰ ਰਾਹਤ ਦੇਣ ਦੀ ਬਜਾਏ ਹਮੇਸ਼ਾ ਹੀ ਹਸਪਤਾਲ ਦਾ ਸ਼ਿੰਗਾਰ ਹੀ ਬਣੀ ਦਿਖਾਈ ਦਿੰਦੀ ਹੈ। ਇਲਾਕੇ ਅੰਦਰ ਵਾਪਰਨ ਵਾਲੇ ਹਰ ਹਾਦਸੇ ਦੌਰਾਨ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਹਸਪਤਾਲ ਵਿਚੋਂ ਗ਼ਾਇਬ ਪਾਇਆ ਜਾਂਦਾ ਹੈ, ਹਾਜ਼ਰ ਹੋਣ ’ਤੇ ਨਾ ਹੀ ਉਹ ਕਿਸੇ ਮਰੀਜ਼ ਲਈ ਐਂਬੂਲੈਂਸ ਲਿਜਾਉਣ ਲਈ ਪਹਿਲਕਦਮੀ ਕਰਨ ਤੋਂ ਕੰਨੀ ਕਤਰਾਉਂਦਾ ਨਜ਼ਰ ਆਉਂਦਾ ਹੈ। ਬੀਤੇ ਬੁੱਧਵਾਰ ਦੀ ਸ਼ਾਮ ਨੇੜਲੇ ਪਿੰਡ ਕੋਠਾ ਗੁਰੂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਵੀ ਐਂਬੂਲੈਂਸ ਦੇ ਡਰਾਈਵਰ ਦੀ ਭੂਮਿਕਾ ਨੂੰ ਲੋਕ ਕੋਸਦੇ ਰਹੇ। ਪਰਿਵਾਰਕ ਮੈਂਬਰ ਜ਼ਖ਼ਮੀਆਂ ਨੂੰ ਆਪਣੇ ਨਿੱਜੀ ਵਹੀਕਲਾਂ ਰਾਹੀ ਨਿੱਜੀ ਹਸਪਤਾਲਾਂ ਜਾਂ ਬਠਿੰਡਾ ਤੋਂ ਇਲਾਜ ਕਰਵਾਉਣ ਲਈ ਲੈ ਕੇ ਗਏ। ਜਾਣਕਾਰੀ ਅਨੁਸਾਰ ਐਂਬੂਲੈਂਸ ਦੇ ਡਰਾਈਵਰ ਦਾ ਪਿੰਡ ਨਜ਼ਦੀਕੀ ਹੋਣ ਕਾਰਨ ਉਹ ਅਕਸਰ ਹਸਪਤਾਲ ਵਿਚੋਂ ਗ਼ਾਇਬ ਰਹਿੰਦਾ ਹੈ। ਸ਼ਹਿਰ ਦੇ ਕੁਝ ਸਮਾਜ ਸੇਵੀਂ ਲੋਕਾਂ ਨੇ ਪੰਜਾਬ ਸਰਕਾਰ, ਸਿਹਤ ਵਿਭਾਗ, ਹਲਕਾ ਵਿਧਾਇਕ ਤੇ ਆਪ ਆਗੂਆਂ ਪਾਸੋਂ ਐਂਬੂਲੈਂਸ ਹਸਪਤਾਲ ਦੇ ਪਿੱਛੇ ਲੁਕੋ ਕੇ ਖੜ੍ਹਾਉਣ ਦੀ ਬਜਾਏ ਹਸਪਤਾਲ ਦੇ ਅੱਗੇ ਸ਼ੈੱਡ ਹੇਠਾਂ ਖੜ੍ਹਾਉਣ ਤੇ ਡਰਾਈਵਰ ਨੂੰ ਹਮੇਸ਼ਾ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਰੱਖੀ ‘ਮਾਂਵਾਂ ਧੀਆਂ ਦੀ ਲਲਕਾਰ’ ਰੈਲੀ ’ਚ ਉਮੜਿਆ ਬੀਬੀਆਂ ਦਾ ਭਾਰੀ ਇਕੱਠ ਅਗਲੀ ਖ਼ਬਰ ਨਕਲੀ ਖਾਦਾਂ ਤੇ ਕੀਟਨਾਸ਼ਕਾਂ ਵਿਰੁੱਧ ਖੇਤੀਬਾੜੀ ਵਿਭਾਗ ਦੀ ਕਾਰਵਾਈ ਜਾਰੀ, ਦੋ ਹੋਰ ਗੋਦਾਮਾਂ ‘ਤੇ ਛਾਪੇਮਾਰੀ
Ad Position 24