ਗੱਲਬਾਤ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ।
ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ’ਚ ਮਾਨਸਾ ਦਾ ਐੱਸ. ਐੱਸ. ਪੀ. ਬਦਲਿਆ ਜਾਣਾ ਚਾਹੀਦਾ ਸੀ - ਹਰਸਿਮਰਤ ਕੌਰ ਬਾਦਲ
ਤਲਵੰਡੀ ਸਾਬੋ, 30 ਅਕਤੂਬਰ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਮਾਨਸਾ ‘ਚ ਸ਼ਰ੍ਹੇਆਮ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਮਾਮਲੇ ‘ਚ ਸਭ ਤੋਂ ਪਹਿਲਾਂ ਮਾਨਸਾ ਦੇ ਐੱਸ. ਐੱਸ.
ਤਲਵੰਡੀ ਸਾਬੋ, 30 ਅਕਤੂਬਰ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਮਾਨਸਾ ‘ਚ ਸ਼ਰ੍ਹੇਆਮ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਮਾਮਲੇ ‘ਚ ਸਭ ਤੋਂ ਪਹਿਲਾਂ ਮਾਨਸਾ ਦੇ ਐੱਸ.ਐੱਸ.ਪੀ. ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਸੀ ਤੇ ਜੇਕਰ ਉਹ ਮੁਅੱਤਲ ਕੀਤਾ ਜਾਂਦਾ ਤਾਂ ਨਸ਼ੇ ਦੀ ਓਵਰਡੋਜ਼ ਨਾਲ ਮਰੇ ਭੰਮੇ ਕਲਾਂ ਦੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੁਲਿਸ ਚੁੱਕਣ ਦੀ ਹਿੰਮਤ ਨਾ ਕਰਦੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਥੇ ਇਕ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਬੀਬਾ ਬਾਦਲ ਨੇ ਕਿਹਾ ਕਿ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋਂ ਜਬਰੀ ਚੁੱਕ ਲੈਣ ਦੇ ਮਾਮਲੇ ‘ਚ ਜਦੋਂ ਮੈਂ ਐੱਸ.ਐੱਸ.ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਤਾਂ ਮ੍ਰਿਤਕ ਦੇਹ ਨੂੰ ਹੱਥ ਵੀ ਨਹੀਂ ਲਾਇਆ ਜਦੋਂਕਿ ਲੋਕਾਂ ਨੇ ਮੀਡੀਆ ਪਲੇਟਫਾਰਮਾਂ ਰਾਹੀਂ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਨੇ ਮ੍ਰਿਤਕ ਦੇਹ ਨੂੰ ਚੁੱਕਿਆ। ਸੱਤਾਧਿਰ ਆਮ ਆਦਮੀ ਪਾਰਟੀ ਵਲੋਂ ਪੰਜਾਬ ‘ਚ ਪਿਛਲੇ ਸਮਿਆਂ ਨਾਲੋਂ ਨਸ਼ਾ ਘਟਨ ਅਤੇ ਹੋਰ ਸੂਬਿਆਂ ‘ਚ ਵਧਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਦੇ ਸਵਾਲ ‘ਤੇ ਬੀਬਾ ਬਾਦਲ ਨੇ ਕਿਹਾ ਕਿ ਇਸ ਦਾ ਜਵਾਬ ਤਾਂ ਪੰਜਾਬ ਦੇ ਲੋਕ ਤੇ ਖ਼ਾਸ ਕਰਕੇ ਉਹ ਬੀਬੀਆਂ ਹੀ ਦੇ ਰਹੀਆਂ ਹਨ ਜੋ ਆਪਣੇ ਘਰ ਪਰਿਵਾਰਾਂ ਦੇ ਹੋਏ ਨੁਕਸਾਨ ਤੋਂ ਬਾਅਦ ਹੁਣ ਖੁੱਲ ਕੇ ਨਸ਼ੇ ਖ਼ਿਲਾਫ਼ ਲੜਾਈ ਦਾ ਹਿੱਸਾ ਬਣ ਰਹੀਆਂ ਹਨ। ਇਸ ਮੌਕੇ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਬੀਬਾ ਰੀਤਿਕਾ ਸਿੱਧੂ ਤੇ ਇਸਤਰੀ ਅਕਾਲੀ ਦਲ ਆਗੂ ਮੌਜੂਦ ਸਨ।