ਨੀਵੀਆਂ 11 ਕੇਵੀ ਬਿਜਲੀ ਤਾਰਾਂ ਨਾਲ ਟਕਰਾਉਣ ਕਾਰਨ ਪਰਾਲੀ ਦੇ ਟਰਾਲੇ ਨੂੰ ਲੱਗੀ ਅੱਗ, 80 ਹਜ਼ਾਰ ਦਾ ਨੁਕਸਾਨ
ਡੱਬਵਾਲੀ, 1 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਅਲੀਕਾਂ ਦੇ ਰਕਬੇ ਵਿੱਚ ਸ਼ੇਰਗੜ੍ਹ ਲਿੰਕ ਸੜਕ ‘ਤੇ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ 11 ਹਜ਼ਾਰ ਕੇਵੀ ਦੀਆਂ ਨੀਵੀਆਂ ਬਿਜਲੀ ਤਾਰਾਂ ਨਾਲ ਟਕਰਾਉਣ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅੱਗ ਲੱਗ ਗਈ। ਅੱਗ ਲੱਗੀ ਇੱਕ ਗੱਠ ਖੇਤ ਵਿੱਚ ਡਿੱਗਣ ਕਾਰਨ ਝੋਨੇ ਦੀ ਫ਼ਸਲ ਨੂੰ ਵੀ ਅੱਗ ਲੱਗ ਗਈ।
ਪ
ਪਿੰਡ ਅਲੀਕਾਂ ਵਿੱਚ ਅੱਗ ਲੱਗਣ ਕਾਰਨ ਸੜਿਆ ਪਰਾਲੀ ਦਾ ਟਰਾਲਾ।
02-11-2026
ਡੱਬਵਾਲੀ, 1 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਅਲੀਕਾਂ ਦੇ ਰਕਬੇ ਵਿੱਚ ਸ਼ੇਰਗੜ੍ਹ ਲਿੰਕ ਸੜਕ ‘ਤੇ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ 11 ਹਜ਼ਾਰ ਕੇਵੀ ਦੀਆਂ ਨੀਵੀਆਂ ਬਿਜਲੀ ਤਾਰਾਂ ਨਾਲ ਟਕਰਾਉਣ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅੱਗ ਲੱਗ ਗਈ। ਅੱਗ ਲੱਗੀ ਇੱਕ ਗੱਠ ਖੇਤ ਵਿੱਚ ਡਿੱਗਣ ਕਾਰਨ ਝੋਨੇ ਦੀ ਫ਼ਸਲ ਨੂੰ ਵੀ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਸਮਾਂ ਰਹਿੰਦੇ ਅੱਗ ਨੂੰ ਫੈਲਣ ਤੋਂ ਰੋਕ ਲਿਆ। ਹਾਦਸੇ ਵਿੱਚ ਕਰੀਬ 30 ਹਜ਼ਾਰ ਰੁਪਏ ਦੀ ਪਰਾਲੀ ਅਤੇ 50 ਹਜ਼ਾਰ ਰੁਪਏ ਦੇ ਟਰਾਲੇ ਦੇ ਟਾਇਰ ਸੜ ਗਏ। ਕੁੱਲ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ, ਜਦਕਿ ਟਰੈਕਟਰ ਬਚ ਗਿਆ। ਅਲੀਕਾਂ ਵਾਸੀ ਸੰਦੀਪ ਸਿੰਘ ਅਤੇ ਜਸਵੀਰ ਸਿੰਘ ਸਾਂਝੇ ਤੌਰ ‘ਤੇ ਬੇਲਰ ਰਾਹੀਂ ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਸਪਲਾਈ ਦਾ ਕੰਮ ਕਰਦੇ ਹਨ। ਜਸਵੀਰ ਸਿੰਘ ਅਨੁਸਾਰ ਲਿੰਕ ਸੜਕ ‘ਤੇ ਮੋੜ ਕੱਟਦੇ ਸਮੇਂ ਟਰਾਲੇ ਵਿੱਚ ਲੱਦੀਆਂ ਗੱਠਾਂ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾ ਗਈਆਂ, ਜਿਸ ਕਾਰਨ ਅੱਗ ਲੱਗ ਗਈ। ਝੋਨੇ ਦੀ ਫ਼ਸਲ ਨੂੰ ਖ਼ਤਰਾ ਦੇਖਦਿਆਂ ਉਨ੍ਹਾਂ ਅੱਗ ਲੱਗੇ ਟਰਾਲੇ ਨੂੰ ਖੇਤ ਤੋਂ ਦੂਰ ਖੁੱਲ੍ਹੀ ਥਾਂ ‘ਤੇ ਪਹੁੰਚਾਇਆ। ਚਾਲਕ ਕਾਲਾ ਸਿੰਘ ਨੇ ਟਰੈਕਟਰ ਨੂੰ ਟਰਾਲੇ ਤੋਂ ਵੱਖ ਕਰ ਲਿਆ, ਜਿਸ ਕਾਰਨ ਉਹ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ। ਪੀੜਤਾਂ ਅਤੇ ਪਿੰਡ ਵਾਸੀਆਂ ਨੇ ਬਿਜਲੀ ਨਿਗਮ ਤੋਂ ਨੀਵੀਆਂ ਤਾਰਾਂ ਉੱਚੀਆਂ ਕਰਨ ਅਤੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।