03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰਾਮਾਂ ਮੰਡੀ ਦੇ ਮੇਨ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਐਂਟਰੀ ਬਣੀ ਟ੍ਰੈਫਿਕ ਸਮੱਸਿਆ, ਪ੍ਰਸ਼ਾਸਨ ਤੋਂ ਸਾਰ ਲੈਣ ਦੀ ਮੰਗ

ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਮੁੱਖ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਬੇਰੋਕ-ਟੋਕ ਐਂਟਰੀ ਕਾਰਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਬਾਜ਼ਾਰ ਵਿਚ ਭਾਰੀ ਟਰੱਕਾਂ ਦੇ ਦਾਖ਼ਲ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਵਾਰ ਪੂਰਾ ਬਾਜ਼ਾਰ ਕਾਫੀ ਸਮੇਂ ਲਈ ਜਾਮ ਹੋ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 03-11-2026
ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਮੁੱਖ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਬੇਰੋਕ-ਟੋਕ ਐਂਟਰੀ ਕਾਰਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਬਾਜ਼ਾਰ ਵਿਚ ਭਾਰੀ ਟਰੱਕਾਂ ਦੇ ਦਾਖ਼ਲ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਵਾਰ ਪੂਰਾ ਬਾਜ਼ਾਰ ਕਾਫੀ ਸਮੇਂ ਲਈ ਜਾਮ ਹੋ ਜਾਂਦਾ ਹੈ। ਇਸ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਗਾਹਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਭਾਰੀ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀਆਂ ਜਾਂ ਸਮਾਂ-ਨਿਰਧਾਰਤ ਨਿਯਮ ਲਾਗੂ ਕੀਤੇ ਹੋਏ ਹਨ ਤਾਂ ਰਾਮਾਂ ਮੰਡੀ ਵਿਚ ਅਜਿਹੀ ਵਿਵਸਥਾ ਕਿਉਂ ਨਹੀਂ ਕੀਤੀ ਜਾ ਸਕਦੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨ ਹੋਣ ਕਾਰਨ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਗਿਣਤੀ ਕਈ ਗੁਣਾ ਹੋਰ ਵਧ ਜਾਂਦੀ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੀਵਾਲੀ ਤੱਕ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਜਾਵੇ ਅਤੇ ਆਮ ਦਿਨਾਂ ਲਈ ਨਿਰਧਾਰਿਤ ਸਮਾਂ ਅਤੇ ਸਪੱਸ਼ਟ ਨਿਯਮ ਬਣਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਸੁਰੱਖਿਅਤ ਬਚਪਨ ਅਭਿਆਨ ਤਹਿਤ ਸਿਵਲ ਜਾਗਰੂਕ ਸੈਮੀਨਾਰ ਲਗਾਇਆ ਅਗਲੀ ਖ਼ਬਰ ਪੰਜਾਬ ਪੁਲਿਸ ਦੇ ਸੀ.ਆਈ.ਡੀ. ਵਿਭਾਗ ਦੇ ਸਾਬਕਾ ਇੰਸਪੈਕਟਰ ਦੇ ਘਰ ਚੋਰੀ
Ad Position 24