ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਸ਼ਹਿਰ, ਜਿੱਥੇ ਹਰ ਸੰਪਤੀ ਨੂੰ ਮਿਲੀ ਡਿਜੀਟਲ ਲੋਕੇਸ਼ਨ
? ਬਠਿੰਡਾ, 2 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਪੰਜਾਬ ਦਾ ਅਜਿਹਾ ਪਹਿਲਾ ਸ਼ਹਿਰ ਬਣ ਗਿਆ, ਜਿਥੇ ਹਰ ਸੰਪਤੀ ਨੂੰ ਡਿਜੀਟਲ ਲੋਕੇਸ਼ਨ ਮਿਲੇਗੀ।
? ਬਠਿੰਡਾ, 2 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਪੰਜਾਬ ਦਾ ਅਜਿਹਾ ਪਹਿਲਾ ਸ਼ਹਿਰ ਬਣ ਗਿਆ, ਜਿਥੇ ਹਰ ਸੰਪਤੀ ਨੂੰ ਡਿਜੀਟਲ ਲੋਕੇਸ਼ਨ ਮਿਲੇਗੀ। ਇਸ ਦੇ ਲਈ ਅੱਜ ਨਗਰ ਨਿਗਮ ਬਠਿੰਡਾ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਵਲੋਂ ਵਾਰਡ ਨੰਬਰ 46 ਵਿਚ ਯੂਨਿਟ ਨੈਵੀਗੇਸ਼ਨ (ਯੂਨਿਟਨੈਵ) ਦਾ ਸ਼ੁੱਭ ਆਰੰਭ ਕੀਤਾ ਗਿਆ। ਪਹਿਲੇ ਪੜਾਅ ਵਿਚ ਇਸ ਪਾਇਲਟ ਪ੍ਰੋਜੈਕਟ ਤਹਿਤ ਵਾਰਡ ਨੰਬਰ 46 ਦੀਆਂ 2,021 ਸੰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਨਿਵਾਸੀ ਅਤੇ ਸ਼ਹਿਰ ਵਿਚ ਆਉਣ ਵਾਲੇ ਲੋਕ ਸਮਾਰਟਫੋਨ ਰਾਹੀਂ ਕਿਸੇ ਵੀ ਰਜਿਸਟਰਡ ਸੰਪਤੀ ਦਾ ਸਥਾਨ ਆਸਾਨੀ ਨਾਲ ਲੱਭ ਸਕਣਗੇ। ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਯੂਨਿਟਨੈਵ ਪ੍ਰੋਜੈਕਟ ਨਾਲ ਸ਼ਹਿਰ ਵਿਚ ਸੰਪਤੀਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਲੱਭਣ ਦੇ ਤਰੀਕੇ ਵਿਚ ਵੱਡਾ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨਿਵਾਸੀ ਦੇ ਪ੍ਰਾਪਰਟੀ ਟੈਕਸ ਨੋਟਿਸ, ਪਾਣੀ ਦੇ ਬਿੱਲ ਅਤੇ ਬਿਜਲੀ ਕੁਨੈਕਸ਼ਨ ‘ਤੇ ਪਹਿਲਾਂ ਤੋਂ ਦਰਜ ਨਗਰ ਨਿਗਮ ਦੀ ਸੰਪਤੀ ਸੰਖਿਆ ਹੁਣ ਉਸ ਸੰਪਤੀ ਦੇ ਸਟੀਕ ਸਥਾਨ ਤੱਕ ਪਹੁੰਚਣ ਦਾ ਇਕ ਡਿਜੀਟਲ ਮਾਧਿਅਮ ਬਣ ਸਕਦੀ ਹੈ। ਮੇਅਰ ਮਹਿਤਾ ਨੇ ਕਿਹਾ ਕਿ ਸਾਡਾ ਉਦੇਸ਼ ਬਠਿੰਡਾ ਨੂੰ ਹੋਰ ਵਧੇਰੇ ਆਧੁਨਿਕ, ਸੁਵਿਧਾਜਨਕ ਅਤੇ ਨਾਗਰਿਕ-ਅਨੁਕੂਲ ਸ਼ਹਿਰ ਬਣਾਉਣਾ ਹੈ। ਕਿਸੇ ਪਰਿਵਾਰ ਨੂੰ ਆਪਣੇ ਪਤੇ ਬਾਰੇ ਵਾਰ-ਵਾਰ ਫ਼ੋਨ ‘ਤੇ ਸਮਝਾਉਣਾ ਨਾ ਪਵੇ। ਅੱਜ ਦੇ ਡਿਜੀਟਲ ਯੁੱਗ ਵਿਚ ਹਰੇਕ ਸੰਪਤੀ ਦੀ ਅਜਿਹੀ ਪਛਾਣ ਹੋਣੀ ਚਾਹੀਦੀ ਹੈ, ਜਿਸ ਨੂੰ ਤਕਨਾਲੋਜੀ ਰਾਹੀਂ ਆਸਾਨੀ ਨਾਲ ਲੱਭਿਆ ਜਾ ਸਕੇ।ਉਨ੍ਹਾਂ ਕਿਹਾ ਕਿ ਯੂਨਿਟਨੈਵ ਪ੍ਰਣਾਲੀ ਵਿਚ ਸੰਪਤੀ ਸੰਖਿਆ ਦਰਜ ਕਰਨ ਤੋਂ ਬਾਅਦ ਉਪਭੋਗਤਾ ਸੰਪਤੀ ਦਾ ਸਟੀਕ ਸਥਾਨ, ਦੂਰੀ, ਦਿਸ਼ਾ ਅਤੇ ਉਸ ਦੇ ਗੇਟ ਤੱਕ ਪਹੁੰਚਣ ਦਾ ਪੈਦਲ ਰਸਤਾ ਵੀ ਪ੍ਰਾਪਤ ਕਰ ਸਕਦੇ ਹਨ। ਇਹ ਸੇਵਾ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਕਿਸੇ ਵੀ ਮੋਬਾਈਲ ਬ੍ਰਾਊਜ਼ਰ ਰਾਹੀਂ ਉਪਲਬਧ ਹੈ। ਇਸ ਲਈ ਕੋਈ ਵੱਖਰੀ ਐਪਲੀਕੇਸ਼ ਨ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਨੂੰ ਆਮ ਸੁਵਿਧਾਵਾਂ ਵਾਲੇ ਸਮਾਰਟਫੋਨ ‘ਤੇ ਵੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਮੇਅਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਵਿਸ਼ੇਸ਼ ਤੌਰ ‘ਤੇ ਐਮਰਜੈਂਸੀ ਸਥਿਤੀਆਂ ਵਿਚ ਕਾਫੀ ਲਾਭਦਾਇਕ ਸਾਬਤ ਹੋਵੇਗਾ।