05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨੈਤਿਕ ਸਿੱਖਿਆ ਇਮਤਿਹਾਨ ਵਿਚ ਜੋਗੇਵਾਲਾ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ

ਸੀਂਗੋ ਮੰਡੀ, 5 ਨਵੰਬਰ (ਪ੍ਰਿੰਸ ਗਰਗ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ 2026 ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ.

Ad Position 21
No active advertisement
ਅਜੀਤ ਡੈਸਕ 06-11-2026
ਸੀਂਗੋ ਮੰਡੀ, 5 ਨਵੰਬਰ (ਪ੍ਰਿੰਸ ਗਰਗ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ 2026 ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ, ਜੋਗੇਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਇਸ ਇਮਤਿਹਾਨ ਵਿਚ ਖੇਤਰ ਦੇ 40 ਸਕੂਲਾਂ ਦੇ ਲਗਭਗ 3000 ਵਿਦਿਆਰਥੀਆਂ ਨੇ ਭਾਗ ਲਿਆ।ਖੇਤਰ ਸਕੱਤਰ ਸ਼ਮਸ਼ੇਰ ਸਿੰਘ, ਸਾਬਕਾ ਪੁਲਿਸ ਇੰਸਪੈਕਟਰ ਦੀ ਰਹਿਨੁਮਾਈ ਹੇਠ ਹੋਏ। ਸਕੂਲ ਕੋਆਰਡੀਨੇਟਰ ਸਤਵੀਰ ਕੌਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਮਤਿਹਾਨ ਦੇ ਦਰਜਾ ਤੀਜਾ, ਨੌਵੀਂ ਤੋਂ ਬਾਰ੍ਹਵੀਂ ਵਰਗ ਵਿਚ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੁਖਦੀਪ ਸਿੰਘ ਨੇ ਖੇਤਰ ਵਿਚੋਂ ਪੰਜਵਾਂ ਸਥਾਨ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਮੈਰਿਟ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਰਜਾ ਦੂਜਾ, ਛੇਵੀਂ ਤੋਂ ਅੱਠਵੀਂ ਵਰਗ ਵਿਚ ਸੱਤਵੀਂ ਜਮਾਤ ਦੀ ਵਿਦਿਆਰਥਣ ਹਰਜੋਤ ਕੌਰ ਨੇ ਖੇਤਰ ਵਿਚੋਂ ਮੈਰਿਟ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਪ੍ਰਾਪਤੀਆਂ ‘ਤੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੈਤਿਕ ਸਿੱਖਿਆ ਵਿਦਿਆਰਥੀਆਂ ਨੂੰ ਜੀਵਨ-ਜਾਚ, ਚੰਗੇ ਆਚਰਨ, ਅਨੁਸ਼ਾਸਨ, ਸੇਵਾ, ਸਹਿਣਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਦੀ ਹੈ। ਅਜਿਹੇ ਇਮਤਿਹਾਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਚੰਗਾ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਸਕੂਲ ਪ੍ਰਬੰਧਕਾਂ ਵਿਚੋਂ ਐੱਮ. ਡੀ. ਹਰਪ੍ਰੀਤ ਸਿੰਘ ਬਰਾੜ, ਜਸਕਰਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਟੀਮ ਅਤੇ ਸ਼ਮਸ਼ੇਰ ਸਿੰਘ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਦੋ ਮਹੀਨਿਆਂ ਬਾਅਦ ਮੁੜ ਮਹਿੰਗੀ ਹੋਈ ਐੱਨ.ਪੀ.ਕੇ. ਖਾਦ, 500 ਰੁਪਏ ਪ੍ਰਤੀ ਕੁਇੰਟਲ ਵਧਿਆ ਭਾਅ ਅਗਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ’ਚ ਨਸ਼ਿਆਂ ਖਿਲਾਫ਼ ਚਰਚਾ
Ad Position 24