ਬਰੇਟਾ ਸ਼ਹਿਰ ’ਚ ਟਰੈਫ਼ਿਕ ਵਿਵਸਥਾ ਲੜਖੜਾ ਜਾਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ
ਬਰੇਟਾ , 5 ਨਵੰਬਰ ( ਜੀਵਨ ਸ਼ਰਮਾ )- ਸਥਾਨਕ ਸ਼ਹਿਰ ਅੰਦਰ ਟਰੈਫ਼ਿਕ ਵਿਵਸਥਾ ਬੁਰੀ ਤਰਾਂ ਲੜਖੜਾ ਗਈ ਹੈ , ਜਿਸ ਕਰ ਕੇ ਲੋਕ ਡਾਹਢੇ ਪ੍ਰੇਸ਼ਾਨ ਹਨ । ਸ਼ਹਿਰ ਦੇ ਬਾਜ਼ਾਰਾਂ ’ ਚ ਲੱਗ ਰਹੇ ਲੰਬੇ ਲੰਬੇ ਜਾਮ ਟਰੈਫ਼ਿਕ ਵਿਵਸਥਾ ਦੀ ਧੱਜੀਆਂ ਉਡਾ ਰਹੇ ਹਨ ਪਰ ਪ੍ਰਸ਼ਾਸਨ ਕੋਈ ਗ਼ੌਰ ਨਹੀਂ ਕਰ ਰਿਹਾ ।
ਬਰੇਟਾ , 5 ਨਵੰਬਰ ( ਜੀਵਨ ਸ਼ਰਮਾ )- ਸਥਾਨਕ ਸ਼ਹਿਰ ਅੰਦਰ ਟਰੈਫ਼ਿਕ ਵਿਵਸਥਾ ਬੁਰੀ ਤਰਾਂ ਲੜਖੜਾ ਗਈ ਹੈ , ਜਿਸ ਕਰ ਕੇ ਲੋਕ ਡਾਹਢੇ ਪ੍ਰੇਸ਼ਾਨ ਹਨ । ਸ਼ਹਿਰ ਦੇ ਬਾਜ਼ਾਰਾਂ ’ ਚ ਲੱਗ ਰਹੇ ਲੰਬੇ ਲੰਬੇ ਜਾਮ ਟਰੈਫ਼ਿਕ ਵਿਵਸਥਾ ਦੀ ਧੱਜੀਆਂ ਉਡਾ ਰਹੇ ਹਨ ਪਰ ਪ੍ਰਸ਼ਾਸਨ ਕੋਈ ਗ਼ੌਰ ਨਹੀਂ ਕਰ ਰਿਹਾ । ਟਰੈਫ਼ਿਕ ਨੂੰ ਵਿਗਾੜਨ ’ ਚ ਸਭ ਤੋਂ ਵੱਡਾ ਰੋਲ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਕਰ ਕੇ ਰੱਖੇ ਸਮਾਨ ਦਾ ਹੈ ਅਤੇ ਥਾਂ - ਥਾਂ ਖੜ੍ਹੀਆਂ ਫਲਾਂ ਤੇ ਸਬਜ਼ੀਆਂ ਦੀਆਂ ਰੇਹੜੀਆਂ ਵੀ ਟਰੈਫ਼ਿਕ ਨੂੰ ਪ੍ਰਭਾਵਿਤ ਕਰ ਰਹੀਆਂ ਹਨ । ਭਾਵੇਂ ਕਿ ਪਿਛਲੇ ਦਿਨਾਂ ’ ਚ ਪ੍ਰਸ਼ਾਸਨ ਵਲੋਂ ਦੁਕਾਨਾਂ ਅੱਗੇ ਪਏ ਸਮਾਨ ਨੂੰ ਸਖ਼ਤੀ ਨਾਲ ਚੁਕਵਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਸਮਾਨ ਫਿਰ ਦੁਕਾਨਾਂ ਤੋਂ ਬਾਹਰ ਆ ਗਿਆ । ਝੋਨੇ ਦੀ ਖ਼ਰੀਦ ਦਾ ਸਮਾਂ ਅਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਟਰੈਫ਼ਿਕ ਇਸ ਵਕਤ ਆਮ ਦਿਨਾਂ ਨਾਲੋਂ ਜ਼ਿਆਦਾ ਹੈ ਜਿਸ ਨੂੰ ਕੰਟਰੋਲ ਕਰਨ ਲਈ ਟਰੈਫ਼ਿਕ ਪੁਲਿਸ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ । ਸ਼ਹਿਰ ਦੇ ਇਕ ਰੇਲਵੇ ਫਾਟਕ ’ ਤੇ ਅੰਡਰ ਬ੍ਰਿਜ ਦਾ ਕੰਮ ਚੱਲਣ ਕਰ ਕੇ ਸਾਰੀ ਟਰੈਫ਼ਿਕ ਦੂਜੇ ਫਾਟਕ ਰਾਹੀਂ ਆ ਜਾ ਰਹੀ ਹੈ , ਜਿਸ ਕਰ ਕੇ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ । ਹਰ ਸਮੇਂ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਸ਼ਹਿਰ ਵਾਸੀਆਂ ਦੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਟਰੈਫ਼ਿਕ ਵਿਵਸਥਾ ’ ਚ ਸੁਧਾਰ ਲਿਆਂਦਾ ਜਾਵੇ ।