05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਯੂਥ ਅਕਾਲੀ ਦਲ ਦੀ ਮੌੜ ਰੈਲੀ ਨੇ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨਿਆ- ਮਨਦੀਪ ਸਿੰਘ ਚਨਾਰਥਲ

ਮੌੜ ਮੰਡੀ, 5 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਹਲਕਾ ਮੋੜ ਦੇ ਯੂਥ ਵਿੰਗ ਦੀ ਰੈਲੀ ਜੋ ਪਿੰਡ ਮਾਈਸਰਖਾਨਾ ਵਿਖੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਰੱਖੀ ਗਈ ਸੀ। ਇਸ ਰੈਲੀ ਵਿਚ ਬਹੁਤ ਵੱਡੀ ਗਿਣਤੀ ਵਿਚ ਹਲਕੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਨੇ ਹੁਣ ਤੱਕ ਯੂਥ ਅਕਾਲੀ ਦਲ ਦੇ ਇਕੱਠਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਹਲਕਾ ਮੌੜ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਜਨਮੇਜਾ ਸਿੰਘ ਸੇਖੋਂ ਦੀ ਜਿੱਤ ਦਾ ਮੁੱਢ ਬੰਨ੍ਹ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 06-11-2026
ਮੌੜ ਮੰਡੀ, 5 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਹਲਕਾ ਮੋੜ ਦੇ ਯੂਥ ਵਿੰਗ ਦੀ ਰੈਲੀ ਜੋ ਪਿੰਡ ਮਾਈਸਰਖਾਨਾ ਵਿਖੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਰੱਖੀ ਗਈ ਸੀ। ਇਸ ਰੈਲੀ ਵਿਚ ਬਹੁਤ ਵੱਡੀ ਗਿਣਤੀ ਵਿਚ ਹਲਕੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਨੇ ਹੁਣ ਤੱਕ ਯੂਥ ਅਕਾਲੀ ਦਲ ਦੇ ਇਕੱਠਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਹਲਕਾ ਮੌੜ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਜਨਮੇਜਾ ਸਿੰਘ ਸੇਖੋਂ ਦੀ ਜਿੱਤ ਦਾ ਮੁੱਢ ਬੰਨ੍ਹ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਵਿੰਗ ਦੇ ਹਲਕਾ ਪ੍ਰਧਾਨ ਮਨਦੀਪ ਸਿੰਘ ਚਨਾਰਥਲ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਵਿਚ ਵਾਢੀ ਦਾ ਸੀਜ਼ਨ ਜ਼ੋਰਾਂ ਤੇ ਹੈ ਪ੍ਰੰਤੂ ਇਸ ਦੇ ਬਾਵਜੂਦ ਨੌਜਵਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਕੇ ਅਕਾਲੀ ਦਲ ਦੀ ਚੜ੍ਹਤ ਦਾ ਸਬੂਤ ਦਿੱਤਾ ਹੈ।ਮਨਦੀਪ ਸਿੰਘ ਚਨਾਰਥਲ ਨੇ ਅੱਗੇ ਕਿਹਾ ਕਿ ਰੈਲੀ ਦੀ ਸਫਲਤਾ ਲਈ ਉਹ ਯੂਥ ਵਿੰਗ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹਨ। ਜ਼ਿਕਰਯੋਗ ਹੈ ਕਿ ਹਲਕਾ ਮੌੜ ਦੀ ਯੂਥ ਵਿੰਗ ਦੀ ਰੈਲੀ ਵਿਚ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਕਾਰਜਕਾਰੀ ਪ੍ਰਧਾਨ ਆਕਾਸ਼ਦੀਪ ਸਿੰਘ ਮਿੱਡੂਖੇੜਾ, ਸੋਈ ਦੇ ਪ੍ਰਧਾਨ ਰਣਵੀਰ ਸਿੰਘ ਰਾਣਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਹਰਤਾਬਲ ਸਿੰਘ ਸੁੱਖੀ, ਨਵਦੀਪ ਸਿੰਘ ਸਿੱਧੂ, ਜਸਪ੍ਰੀਤ ਸਿੰਘ ਸਿੱਧੂ, ਸੁਖਪ੍ਰੀਤ ਸਿੰਘ ਢਿੱਲੋਂ ਝੰਡੂਕੇ, ਸੁਖਪ੍ਰੀਤ ਸਿੰਘ ਸੁੱਖੀ, ਜਗਵਿੰਦਰ ਸਿੰਘ ਕੁੱਬੇ, ਗੁਰਜੀਤਪਾਲ ਸਿੰਘ ਗਿੰਨੀ, ਸਰਦਾਰਾ ਸਿੰਘ, ਸੁਖਵੀਰ ਸਿੰਘ ਭੂੰਦੜ, ਗੋਰਾ ਸਿੰਘ ਭੂੰਦੜ, ਹਰਦੇਵ ਸਿੰਘ ਹੈਰੀ, ਸੁੱਖੀ ਘੁੰਮਣ, ਬਲਰਾਜ ਸਿੰਘ, ਗੁਰਵੀਰ ਸਿੰਘ ਮਾਈਸਰਖਾਨਾ, ਕ੍ਰਿਸ਼ਨ ਸਿੰਘ ਗਹਿਰੀ, ਨਵਦੀਪ ਸਿੰਘ ਭਾਈ ਬਖਤੌਰ, ਰੂਪ ਸਿੰਘ ਘਸੋਖਾਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਰੇਟਾ ਸ਼ਹਿਰ ’ਚ ਟਰੈਫ਼ਿਕ ਵਿਵਸਥਾ ਲੜਖੜਾ ਜਾਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਅਗਲੀ ਖ਼ਬਰ ਪਟਾਕਿਆਂ ਦਾ ਤੇਜ਼ ਸ਼ੋਰ ਖੋਹ ਸਕਦਾ ਸੁਣਨ ਸ਼ਕਤੀ : ਡਾ. ਬਿਕਰਮਜੀਤ ਸਿੰਘ
Ad Position 24