ਮੋਟਰਸਾਈਕਲ ਸਵਾਰ ਨਹਿਰ ਵਿਚ ਡਿਗਿਆ
ਬਠਿੰਡਾ, 6 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਨੈਸ਼ਨਲ ਕਲੋਨੀ ਨੇੜੇ, ਇਕ ਮੋਟਰ ਸਾਈਕਲ ਸਵਾਰ ਨਹਿਰ ਦੀ ਪਟੜੀ ਦੇ ਨਾਲ ਜਾ ਰਿਹਾ ਸੀ ਕਿ ਆਪਣੇ ਮੋਟਰ ਸਾਈਕਲ ਦਾ ਸੰਤੁਲਨ ਗਵਾ ਬੈਠਾ ਅਤੇ ਨਹਿਰ ਵਿਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਣ ’ਤੇ, ਸਹਾਰਾ ਜਨ ਸੇਵਾ ਦੇ ਮੈਂਬਰ ਰਾਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ।
ਬਠਿੰਡਾ, 6 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਨੈਸ਼ਨਲ ਕਲੋਨੀ ਨੇੜੇ, ਇਕ ਮੋਟਰ ਸਾਈਕਲ ਸਵਾਰ ਨਹਿਰ ਦੀ ਪਟੜੀ ਦੇ ਨਾਲ ਜਾ ਰਿਹਾ ਸੀ ਕਿ ਆਪਣੇ ਮੋਟਰ ਸਾਈਕਲ ਦਾ ਸੰਤੁਲਨ ਗਵਾ ਬੈਠਾ ਅਤੇ ਨਹਿਰ ਵਿਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਣ ’ਤੇ, ਸਹਾਰਾ ਜਨ ਸੇਵਾ ਦੇ ਮੈਂਬਰ ਰਾਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ। ਲੋਕਾਂ ਦੀ ਮੱਦਦ ਨਾਲ, ਸਹਾਰਾ ਟੀਮ ਨੇ ਮੋਟਰ ਸਾਈਕਲ ਸਵਾਰ ਸਮੇਤ ਮੋਟਰ ਸਾਈਕਲ ਬਾਹਰ ਕੱਢਿਆ। ਮੋਟਰ ਸਾਈਕਲ ਸਵਾਰ ਸੋਨੂੰ ਕੁਮਾਰ, ਵਾਸੀ ਕੋਠਾ ਸੁੱਚਾ ਸਿੰਘ ਵਾਲਾ ਦਾ ਰਹਿਣ ਵਾਲਾ ਸੀ, ਜੋ ਵਾਲ ਵਾਲ ਬਚ ਗਿਆ।