24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਾਵਰਕਾਮ ਪੈਨਸ਼ਨਰਜ਼ ਐਸੋ. ਮੰਡਲ ਸਮਰਾਲਾ ਵਲੋਂ 16 ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸਾਂਝੇ ਧਰਨੇ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ

Ad Position 21
No active advertisement
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਰਕਲ ਰੋਪੜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਆਗੂ | ਤਸਵੀਰ : ਗੋਪਾਲ ਸੋਫਤ <br/> 01-01-2026
ਸਮਰਾਲਾ, 31 ਦਸੰਬਰ (ਗੋਪਾਲ ਸੋਫਤ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਰਕਲ ਰੋਪੜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਲ ਦਫ਼ਤਰ ਵਿਖੇ ਹੋਈ | ਜਿਸ ਵਿਚ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਸਬੰਧੀ, ਪਾਵਰਕਾਮ ਅਤੇ ਸਰਕਾਰੀ ਜਾਇਦਾਦਾਂ ਵੇਚਣ ਤੋਂ ਰੋਕਣ ਲਈ, ਨਵੇਂ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ ਅਤੇ ਮਗਨਰੇਗਾ ਸਕੀਮ ਦੀ ਥਾਂ ਨਵੇਂ ਕਾਨੂੰਨ ਲਾਗੂ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਵਲੋਂ ਉਲੀਕੇ ਸੰਘਰਸ਼ ਤਹਿਤ 16 ਜਨਵਰੀ 2026 ਦੇ ਜ਼ਿਲ੍ਹਾ ਹੈਡਕੁਆਰਟਰਾਂ ਵਿਖੇ ਰੱਖੇ ਧਰਨਿਆਂ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਜਥੇਬੰਦੀ ਵਲੋਂ ਉਲੀਕੇ ਸੰਘਰਸ਼ ਤਹਿਤ 2 ਜਨਵਰੀ ਤੋਂ 14 ਜਨਵਰੀ ਤੱਕ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ | ਸੰਘਰਸ਼ ਨੂੰ ਹੋਰ ਅੱਗੇ ਵਧਾਉਂਦਿਆਂ 16 ਫਰਵਰੀ ਨੂੰ ਸਰਕਲ ਦੀ ਕਨਵੈੱਨਸ਼ਨ ਕਰ ਕੇ ਅਤੇ ਧਰਨਾ ਦੇ ਕੇ ਫਰਵਰੀ ਦੇ ਅਖੀਰ ਵਿਚ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਲੁਧਿਆਣਾ ਵਿਖੇ ਸੂਬਾਈ ਧਰਨਾ ਦਿੱਤਾ ਜਾਵੇਗਾ | ਜਥੇਬੰਦੀ ਵਲੋਂ ਮੰਗ ਕੀਤੀ ਜਾਂਦੀ ਕਿ ਬਿਜਲੀ ਸੋਧ ਬਿੱਲ ਰਾਹੀਂ ਬਿਜਲੀ ਅਦਾਰੇ ਦੇ ਮੁਕੰਮਲ ਨਿੱਜੀਕਰਨ ਦੇ ਅਮਲ ਨੂੰ ਰੋਕਿਆ ਜਾਵੇ, ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦਾ ਫ਼ੈਸਲਾ ਵਾਪਸ ਲਿਆ ਜਾਵੇ, ਰਹਿੰਦਾ 16 ਪ੍ਰਤੀਸ਼ਤ ਮਹਿੰਗਾਈ ਭੱਤਾ ਸਮੇਤ ਬਕਾਏ ਲਾਗੂ ਕੀਤਾ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੇ ਕੱਚੇ ਮੁਲਾਜ਼ਮਾਂ ਸਮੇਤ ਆਨਸੋਰਸਿੰਗ ਪੱਕੇ ਕੀਤੇ ਜਾਣ, ਪਟਿਆਲਾ ਦੇ ਡਿਸਮਿਸ ਆਗੂ ਬਹਾਲ ਕੀਤੇ ਜਾਣ, ਸਾਰਿਆਂ ਨੂੰ ਬਿਨਾਂ ਸ਼ਰਤ 23 ਸਾਲਾਂ ਸਕੇਲ ਦਿੱਤਾ ਜਾਵੇ, ਠੇਕਾ ਪ੍ਰਣਾਲੀ ਦੀ ਥਾਂ ਪੱਕੀ ਭਰਤੀ ਕੀਤੀ ਜਾਵੇ | ਮੀਟਿੰਗ ਵਿਚ ਸਰਕਲ ਆਗੂ ਸਕੱਤਰ ਭਰਪੂਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਆਡੀਟਰ ਹਿੰਮਤ ਸਿੰਘ, ਜਥੇਬੰਦਕ ਸਕੱਤਰ ਕਰਮ ਚੰਦ, ਪੈੱ੍ਰਸ ਸਕੱਤਰ ਭੁਪਿੰਦਰ ਸਿੰਘ, ਵਿੱਤ ਸਕੱਤਰ ਰਾਮ ਕਿਸ਼ਨ, ਭਾਗ ਸਿੰਘ ਮੰਡਲ ਪ੍ਰਧਾਨ ਅਨੰਦਪੁਰ ਸਾਹਿਬ, ਹਰਭਜਨ ਸਿੰਘ ਮੰਡਲ ਪ੍ਰਧਾਨ ਮੋਰਿੰਡਾ, ਜਗਦੀਸ਼ ਕੁਮਾਰ ਮੰਡਲ ਸਕੱਤਰ ਮੋਰਿੰਡਾ, ਕੇਸਰ ਸਿੰਘ ਮੰਡਲ ਸਕੱਤਰ ਰੋਪੜ, ਅਜੈਬ ਸਿੰਘ ਮੰਡਲ ਵਿੱਤ ਸਕੱਤਰ ਰੋਪੜ, ਰਾਕੇਸ਼ ਬਾਲੀ ਮੰਡਲ ਸਕੱਤਰ ਅਨੰਦਪੁਰ ਸਾਹਿਬ, ਜਾਗੀਰ ਸਿੰਘ ਮੰਡਲ ਵਿੱਤ ਸਕੱਤਰ ਅਨੰਦਪੁਰ ਸਾਹਿਬ, ਪ੍ਰੇਮ ਕੁਮਾਰ ਸ਼ਰਮਾ ਮੰਡਲ ਸਹਾਇਕ ਸਕੱਤਰ ਅਨੰਦਪੁਰ ਸਾਹਿਬ ਆਦਿ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੇ ਅੰਤ ਵਿਚ ਸਰਕਲ ਪ੍ਰਧਾਨ ਸਿਕੰਦਰ ਸਿੰਘ ਨੇ ਪਿਛਲੇ ਸੰਘਰਸ਼ ਪ੍ਰੋਗਰਾਮਾਂ ਨੂੰ ਸਰਕਲ ਵਲੋਂ ਪੂਰੀ ਤਨਦੇਹੀ ਨਾਲ ਲਾਗੂ ਕਰਨ 'ਤੇ ਹਾਜ਼ਰ ਆਗੂਆਂ ਅਤੇ ਸਰਕਲ ਦੇ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਸੰਘਰਸ਼ਾਂ ਨੂੰ ਕਾਮਯਾਬ ਕਰਨ ਲਈ ਜ਼ੋਰਦਾਰ ਤਿਆਰੀ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਗਿ੍ਫ਼ਤਾਰ ਕਰਨ ਦੀ ਨਿਖੇਧੀ ਅਗਲੀ ਖ਼ਬਰ ਮਨਰੇਗਾ ਯੋਜਨਾ 'ਚ ਬਦਲਾਅ ਨਾਲ ਮਜ਼ਦੂਰਾਂ ਨੂੰ ਵੱਧ ਰੋਜ਼ਗਾਰ ਮਿਲੇਗਾ-ਸੁੱਖੀ ਸ਼ਰਮਾ/ਸੰਜੀਵ ਲੀਹਲ
Ad Position 24