26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਿਵਲ ਹਸਪਤਾਲ ਦੀ 2025 ਵਿਚ ਸ਼ਾਨਦਾਰ ਕਾਰਗੁਜ਼ਾਰੀ, ਐਸ. ਐਮ. ਓ. ਡਾ. ਭਸੀਨ ਦੀ ਅਗਵਾਈ ਹੇਠ ਦੂਰਬੀਨ ਆਪੇ੍ਰਸ਼ਨਾਂ ਸਮੇਤ ਹਜ਼ਾਰਾਂ ਅਪ੍ਰੇਸ਼ਨ ਕੀਤੇ

Ad Position 21
No active advertisement
ਅਜੀਤ ਡੈਸਕ 01-01-2026
ਖੰਨਾ, 31 ਦਸੰਬਰ (ਹਰਜਿੰਦਰ ਸਿੰਘ ਲਾਲ)-ਹਾਲਾਂਕਿ ਖੰਨਾ ਸਿਵਲ ਹਸਪਤਾਲ ਤੇ ਆਮ ਤੌਰ ਤੇ ਇਹ ਇਲਜ਼ਾਮ ਲੱਗਦਾ ਹੈ ਕਿ ਇਹ ਸਿਰਫ਼ ਰੈਫਰਲ (ਮਰੀਜ਼ ਦਾ ਇਲਾਜ ਕਰਨ ਦੇ ਬਜਾਏ ਅੱਗੇ ਵੱਡੇ ਹਸਪਤਾਲ ਵਿਚ ਭੇਜ ਦੇਣ ਵਾਲਾ) ਹਸਪਤਾਲ ਹੀ ਹੈ | ਪਰ ਸਾਲ 2025 ਦੌਰਾਨ ਸੁਰਖ਼ੀਆਂ 'ਚ ਰਹੇ ਸਥਾਨਕ ਸਿਵਲ ਹਸਪਤਾਲ ਨੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਵਿਚ ਮਰੀਜ਼ਾਂ ਦੀ ਜਾਂਚ ਇਲਾਜ ਅਤੇ ਆਪੇ੍ਰਸ਼ਨ ਕਰਨ ਦੇ ਮਾਮਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਸਾਲ 2025 ਦੌਰਾਨ ਸਿਵਲ ਹਸਪਤਾਲ ਦੂਰਬੀਨ ਨਾਲ ਪਿੱਤੇ ਦੇ ਅਪ੍ਰੇਸ਼ਨ ਵੀ ਵੱਡੇ ਪੱਧਰ ਤੇ ਕੀਤੇ ਗਏ | ਹਸਪਤਾਲ ਵਿਚ ਕੁੱਲ 1 ਲੱਖ 67 ਹਜ਼ਾਰ 942 ਮਰੀਜ਼ਾਂ ਦੀ ਓ. ਪੀ. ਡੀ. ਵਿਚ ਵੱਖ ਵੱਖ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ | ਜਿਨ੍ਹਾਂ ਵਿਚ ਨਵੀਂ ਓ. ਪੀ. ਡੀ. ਵਿਚ 1,08,075 ਮਰੀਜ਼ ਅਤੇ ਪੁਰਾਣੀ ਓ. ਪੀ. ਡੀ. ਵਿਚ 40,158 ਮਰੀਜ਼ ਆਏ ਜਦੋਂ ਕਿ ਐਮਰਜੈਂਸੀ ਵਾਰਡ ਵਿਚ 19,709 ਮਰੀਜ਼ ਦੇਖੇ ਗਏ ਹਨ | ਇਸ ਤੋਂ ਇਲਾਵਾ ਆਈ. ਪੀ. ਡੀ. ਭਾਵ ਹਸਪਤਾਲ ਵਿਚ ਦਾਖਲ 6924 ਮਰੀਜ਼ਾਂ ਦਾ ਇਲਾਜ ਵੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਚ ਕੁੱਲ 7841 ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ ਗਏ | ਜਿਨ੍ਹਾਂ ਵਿਚੋਂ 2031 ਵੱਡੇ ਅਪਰੇਸ਼ਨ ਸਨ ਅਤੇ 5810 ਵੱਖ-ਵੱਖ ਤਰ੍ਹਾਂ ਦੇ ਮਾਮੂਲੀ ਆਪੇ੍ਰਸ਼ਨ ਸ਼ਾਮਿਲ ਹਨ | ਜਦ ਕਿ ਹਸਪਤਾਲ ਦੇ ਟਰੌਮਾ ਸੈਂਟਰ ਵਿਚ 511 ਵੱਡੇ ਆਪੇ੍ਰਸ਼ਨ ਵੀ ਕੀਤੇ ਗਏ ਹਨ | ਇਸ ਤੋਂ ਇਲਾਵਾ ਸਰਜਨ ਨੇ 817 ਐੱਲ. ਐੱਸ. ਸੀ. ਐੱਸ (ਸਿਜੇਰੀਅਨ) ਆਪੇ੍ਰਸ਼ਨ ਹੋਏ ਹਨ | ਦੂਜੇ ਪਾਸੇ ਸਿਵਲ ਹਸਪਤਾਲ ਵਿਚ ਕੁੱਲ 940 ਜਣੇਪੇ ਕੇਸ ਹੋਏ, ਜਿਨ੍ਹਾਂ ਵਿਚ 456 ਨਾਰਮਲ ਅਤੇ 484 ਆਪੇ੍ਰਸ਼ਨ ਜਣੇਪੇ ਕੇਸ ਸ਼ਾਮਿਲ ਹਨ | ਇਨ੍ਹਾਂ ਜਣੇਪੇ ਕੇਸਾਂ ਦੌਰਾਨ 474 ਮੇਲ ਬੱਚੇ ਅਤੇ 466 ਫੀਮੇਲ ਬੱਚੇ ਹੋਏ | ਐੱਸ. ਐੱਮ. ਓ. ਡਾ. ਭਸੀਨ ਨੇ ਦੱਸਿਆ ਕਿ ਸਾਲ ਦੌਰਾਨ ਸਿਵਲ ਹਸਪਤਾਲ ਵਿਚ ਹੋਏ ਆਪੇ੍ਰਸ਼ਨ ਕੇਸਾਂ ਵਿਚ ਖ਼ੁਦ ਉਨ੍ਹਾਂ ਨੇ ਵੱਖ-ਵੱਖ ਪ੍ਰਕਾਰ ਦੇ ਕੇਸਾਂ ਵਿਚ 281 ਆਪੇ੍ਰਸ਼ਨ ਕੀਤੇ ਜਿਨ੍ਹਾਂ ਵਿਚ ਕਰੀਬ 200 ਦੂਰਬੀਨ ਨਾਲ ਪਿੱਤੇ ਦੀ ਪਥਰੀ ਦੇ ਅਪ੍ਰੇਸ਼ਨ ਸਨ ਜੋ ਕਾਮਯਾਬ ਰਹੇ | ਜਦਕਿ ਡਾ. ਇੰਦਰਪ੍ਰੀਤ ਸਿੰਘ (ਸਰਜਨ) ਨੇ 201, ਡਾ. ਜਗਦੀਪ ਬਰਾੜ (ਸਰਜਨ) ਨੇ 159 ਅਤੇ ਡਾ. ਜਨਪ੍ਰੀਤ ਅਰੋੜਾ (ਸਰਜਨ) ਨੇ 176 ਆਪੇ੍ਰਸ਼ਨ ਕੀਤੇ | ਇਸੇ ਤਰਾਂ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਰਾਘਵ ਅਗਰਵਾਲ ਨੇ 228, ਡਾ. ਸਨਮੀਤ ਸਿੰਘ ਨੇ 232, ਡਾ. ਹਰੀਸ਼ ਕਿਰਪਾਲ ਨੇ 51 ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਹਰਲੀਨ ਕੌਰ ਨੇ ਵੱਖ-ਵੱਖ ਮਰੀਜਾਂ ਦੀਆਂ ਅੱਖਾਂ ਦੇ 219 ਆਪੇ੍ਰਸ਼ਨ ਕੀਤੇ ਹਨ | ਇਸ ਤੋਂ ਇਲਾਵਾ ਦਿਲ ਦੀ ਬਿਮਾਰੀ ਵਿਚ ਥਰੋਮਬੋਲਾਇਸਿਸ ਦੇ 25 ਮਰੀਜਾਂ ਦੀ ਜਾਨ ਟੀਕੇ ਲਗਾ ਕੇ ਬਚਾਈ ਗਈ, ਇੰਨਾ ਵਿਚ 24 ਮਰਦਾਂ ਅਤੇ 1 ਔਰਤ ਨੂੰ ਇੰਜੈੱਕਸ਼ਨ ਲਗਾਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਵਿਜੇ ਕੁਮਾਰ ਸਹਿਕਾਰੀ ਮੰਡੀਕਰਨ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਸਿਵਲ ਹਸਪਤਾਲ ਦੀ 2025 ਵਿਚ ਸ਼ਾਨਦਾਰ ਕਾਰਗੁਜ਼ਾਰੀ, ਐਸ. ਐਮ. ਓ. ਡਾ. ਭਸੀਨ ਦੀ ਅਗਵਾਈ ਹੇਠ ਦੂਰਬੀਨ ਆਪੇ੍ਰਸ਼ਨਾਂ ਸਮੇ...
Ad Position 24