ਪਾਇਲ, 2 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਮੰਡੀ 'ਚ ਇੱਕ ਪ੍ਰਭਾਵਸ਼ਾਲੀ ਪੋ੍ਰਗਰਾਮ ਦੌਰਾਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸਿਹਤ ਵਿਭਾਗ 'ਚ ਆਮ ਆਦਮੀ ਸਰਕਾਰ ਸਮੇਂ ਨਿਯੁਕਤ ਹੋਏ ਡਾਕਟਰ ਅਤੇ ਹੋਰ ਸਟਾਫ਼ ਦਾ ਸਨਮਾਨ ਕੀਤਾ ਗਿਆ | ਇਸ ਸਮਾਗਮ 'ਚ ਸੀ. ਐੱਮ. ਓ. ਲੁਧਿਆਣਾ ਰਮਨਦੀਪ ਕੌਰ, ਐੱਸ. ਐੱਮ. ਓ. ਪਾਇਲ ਡਾ. ਹਰਵਿੰਦਰ ਸਿੰਘ, ਐੱਸ. ਐੱਮ. ਓ. ਮਲੌਦ ਡਾ. ਹਰਵਿੰਦਰ ਸਿੰਘ ਅਤੇ ਵੱਡੀ ਗਿਣਤੀ 'ਚ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਪਾਇਲ ਅਤੇ ਮਲੌਦ ਦੇ ਸੀ. ਐੱਚ. ਸੀ. ਵਿਚ ਸਿਰਫ਼ 2-2 ਡਾਕਟਰ ਕੰਮ ਕਰਦੇ ਸਨ | ਜਦੋਂ ਕਿ ਹੁਣ 44 ਦੇ ਕਰੀਬ ਕੰਮ ਕਰਦੇ ਹਨ ਅਤੇ ਹਲਕਾ ਪਾਇਲ ਵਿਚ 6 ਆਮ ਆਦਮੀ ਕਲੀਨਿਕ ਚੱਲਦੇ ਹਨ | ਜਿਸ ਵਿਚ ਹਰੇਕ ਵਿਅਕਤੀ ਨੂੰ ਦਵਾਈਆਂ ਮਿਲਦੀਆਂ ਹਨ | ਇਸ ਤਰ੍ਹਾਂ ਦੋਰਾਹਾ ਦੇ ਨਵੇਂ ਹਸਪਤਾਲ ਲਈ 51 ਅਸਾਮੀਆਂ ਦੀ ਮਨਜ਼ੂਰੀ ਹੋ ਚੁੱਕੀ ਹੈ ਅਤੇ 10 ਡਾਕਟਰ ਮੌਕੇ 'ਤੇ ਕੰਮ ਕਰਦੇ ਹਨ ਅਤੇ ਬਾਕੀ ਡਾਕਟਰ ਜਲਦ ਹੀ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਵਿਧਾਇਕ ਬਣਨ ਤੋਂ ਮੇਰਾ ਮਕਸਦ ਸੀ ਕਿ ਮਲੌਦ ਦੀ ਆਈ. ਟੀ. ਆਈ. ਚਾਲੂ ਕਰਵਾਉਣਾ ਅਤੇ ਹਲਕੇ ਲਈ ਇੱਕ ਮੈਡੀਕਲ ਕਾਲਜ ਲੈ ਕੇ ਆਉਣਾ ਸੀ ਜੋ ਕਿ ਅੱਜ ਦੋਨੋਂ ਕੰਮ ਪੂਰੇ ਹੋ ਚੁੱਕੇ ਹਨ | ਅੱਜ ਆਈ. ਟੀ. ਆਈ. ਵਿਚ 350 ਬੱਚੇ ਪੜ੍ਹ ਰਹੇ ਹਨ | ਇਸ ਤਰ੍ਹਾਂ ਹਲਕਾ ਪਾਇਲ ਵਿਚ ਮੈਡੀਕਲ ਕਾਲਜ ਮਨਜ਼ੂਰ ਹੋ ਚੁੱਕਾ ਹੈ, ਜਿਸ ਸਬੰਧੀ ਲੋੜੀਂਦੀ ਅਗਲੀ ਕਾਰਵਾਈ ਜਲਦ ਆਰੰਭ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਦੱਸਣ ਵਾਲਿਆਂ ਨੇ 328 ਸਰੂਪ ਖ਼ੁਰਦ-ਬੁਰਦ ਕੀਤੇ ਹਨ ਜਿਨ੍ਹਾਂ ਦੇ ਮੁੱਖ ਮੰਤਰੀ ਨੇ ਹੁਣ ਕਾਰਵਾਈ ਕੀਤੀ ਹੈ ਤਾਂ ਇਹ ਕਹਿੰਦੇ ਹਨ ਧਰਮ ਵਿਚ ਦਖ਼ਲ ਦਿੰਦੇ ਹਨ | ਅਸੀਂ ਮੁੱਖ ਮੰਤਰੀ ਵਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕਰਦੇ ਹਾਂ | ਇਸ ਮੌਕੇ ਸੀ. ਐੱਮ. ਓ. ਡਾ. ਰਮਨਦੀਪ ਕੌਰ ਅਤੇ ਡਾ. ਹਰਵਿੰਦਰ ਐੱਸ. ਐੱਮ. ਓ. ਮਲੌਦ ਅਤੇ ਪਾਇਲ ਨੇ ਸੰਬੋਧਨ ਕਰਦਿਆਂ ਹਸਪਤਾਲਾਂ ਵਿਚ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਰਮਨਜੀਤ ਕੌਰ, ਸੁਦਰਸ਼ਨ ਕੁਮਾਰ ਪੱਪੂ ਪ੍ਰਧਾਨ, ਬੂਟਾ ਸਿੰਘ ਗਿੱਲ, ਪ੍ਰਧਾਨ ਰਾਣਾ ਕੁੰਨਰ, ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਸਰਪੰਚ ਲੱਖਾ ਸਿੰਘ ਗਿਦੜੀ, ਸਰਪੰਚ ਅਮਰਦੀਪ ਸਿੰਘ ਕੂਹਲੀ, ਅਭੈ ਸਿੰਘ ਬੈਂਸ, ਸਰਪੰਚ ਗੁਰਵਿੰਦਰ ਸਿੰਘ ਬਿੰਦਾ ਬੇਰਕਲਾਂ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਜਰਗੜੀ, ਗੁਰਪ੍ਰੀਤ ਸਿੰਘ ਜਰਗੜੀ, ਸਤਨਾਮ ਸਿੰਘ ਬੇਰਕਲਾਂ, ਕਰਮਜੀਤ ਸਿੰਘ ਰਾਜਗੜ੍ਹ, ਬਲਜਿੰਦਰ ਸਿੰਘ ਕਾਲਾ ਸਰਪੰਚ, ਕਰਮਜੀਤ ਸਿੰਘ ਤੂਰ ਬਰਮਾਲੀਪੁਰ, ਜਸਪ੍ਰੀਤ ਸਿੰਘ ਮੱਲ੍ਹੀਪੁਰ, ਅਵਤਾਰ ਸਿੰਘ ਮਿੱਠਾ ਧਮੋਟ, ਯਾਦਵਿੰਦਰ ਸਿੰਘ ਧਮੋਟ ਕਲਾਂ, ਪਰਮਜੀਤ ਸਿੰਘ ਬੇਗੋਵਾਲ ਤੇ ਵੱਡੀ ਗਿਣਤੀ 'ਚ ਹਲਕਾ ਪਾਇਲ ਦੇ ਪੰਚ, ਸਰਪੰਚ ਅਤੇ ਪਾਰਟੀ ਵਰਕਰ ਹਾਜ਼ਰ ਸਨ |