12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੈਪੀਟਲ ਬੈਂਕ ਦੀਆਂ ਸੇਵਾਵਾਂ ਤੋਂ ਹਰ ਵਰਗ ਖੁਸ਼-ਅਮਿਤ ਕੁਮਾਰ ਨਵੇਂ ਸਾਲ ਮੌਕੇ ਕੀਤੀ ਗਾਹਕ ਮਿਲਣੀ

Ad Position 21
No active advertisement
ਅਜੀਤ ਡੈਸਕ 04-01-2026
ਜਗਰਾਉਂ, 3 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਕੈਪੀਟਲ ਸਮਾਲ ਫਾਇਨਾਂਸ ਬੈਂਕ ਦੀਆਂ ਸੇਵਾਵਾਂ ਤੋਂ ਹਰ ਵਰਗ ਦੇ ਲੋਕ ਖੁਸ਼ ਹਨ ਅਤੇ ਇਸ ਦੀਆਂ ਸ਼ਾਖਾਵਾਂ ਦਾ ਨਿਰੰਤਰ ਵਿਸਥਾਰ ਹੋ ਰਿਹਾ ਹੈ | ਇਹ ਪ੍ਰਗਟਾਵਾ ਕੈਪੀਟਲ ਸਮਾਲ ਫਾਇਨਾਂਸ ਬੈਂਕ ਸ਼ਾਖਾ ਰਾਮਗੜ੍ਹ ਭੁੱਲਰ ਦੇ ਮੈਨੇਜਰ ਅਮਿਤ ਕੁਮਾਰ ਨੇ ਨਵੇਂ ਵਰ੍ਹੇ ਦੀ ਆਮਦ 'ਤੇ ਗਾਹਕ ਮਿਲਣੀ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਇਸ ਵੇਲੇ ਜਗਰਾਉਂ ਇਲਾਕੇ ਵਿਚ ਲੋਕਾਂ ਦੇ ਕਾਰੋਬਾਰ ਸਿਖਰ ਵੱਲ ਵਧ ਰਹੇ ਹਨ, ਜਿਸ ਕਾਰਨ ਬੈਂਕਾਂ ਦਾ ਖੇਤਰ ਵੀ ਵਿਸ਼ਾਲ ਹੋ ਰਿਹਾ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਕਿਸਾਨਾਂ ਦੀਆਂ ਲਿਮਿਟਾਂ ਬਣਾਉਣ ਲਈ ਵਿਸ਼ੇਸ਼ ਟੀਮਾਂ ਬੈਂਕ ਨੇ ਰੱਖੀਆਂ ਹਨ, ਜਿਸ ਕਾਰਨ ਲੋਕਾਂ ਨੂੰ ਤਹਿਸੀਲ ਜਾਂ ਕਿਧਰੇ ਹੋਰ ਨਹੀਂ ਜਾਣਾ ਪੈਂਦਾ | ਉਨ੍ਹਾਂ ਸਪੱਸ਼ਟ ਕੀਤਾ ਕਿ ਕਰਜ਼ਾ ਲੈਣ ਲਈ ਹਮੇਸ਼ਾ ਲੈਣ-ਦੇਣਾ ਨੂੰ ਸਾਫ਼ ਰੱਖਿਆ ਜਾਵੇ ਤਾਂ ਸਿੰਬਲ ਸਕੋਰ ਹਮੇਸ਼ਾਂ ਸਾਕਾਰਤਮਕ ਰਹੇ | ਇਸ ਮੌਕੇ ਉਨ੍ਹਾਂ ਨੇ ਗਾਹਕਾਂ ਨੂੰ ਤੋਹਫ਼ੇ ਵੀ ਵੰਡੇ | ਉਨ੍ਹਾਂ ਨਾਲ ਰੋਹਿਤ ਕੁਮਾਰ, ਅਵਿਨਾਸ਼ ਅਵੀ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ 'ਤੇ ਕੇਸ ਦਰਜ ਕਰਨਾ ਬੋਲਣ ਦੀ ਆਜ਼ਾਦੀ 'ਤੇ ਹਮਲਾ-ਡੀ.ਟੀ.ਐੱਫ਼ ਅਗਲੀ ਖ਼ਬਰ ਵਿਧਾਇਕ ਇਯਾਲੀ ਦੀ ਹਮਾਇਤ ਪ੍ਰਾਪਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਵਿਚ ਸ਼ੁਕਰਾਨਾ...
Ad Position 24