29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਪਲਸ ਮੰਚ ਦਾ ਸੂਬਾਈ ਸਮਾਗਮ 25 ਨੂੰ

Ad Position 21
No active advertisement
ਅਜੀਤ ਡੈਸਕ 07-01-2026
ਮੱੁਲਾਂਪੁਰ-ਦਾਖਾ, 6 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉੱਪਰ 25 ਜਨਵਰੀ ਨੂੰ ਦਹਾਕਿਆਂ ਤੋਂ ਹੋ ਰਿਹਾ ਯਾਦਗਾਰੀ ਸਮਾਗਮ ਇਸ ਸਾਲ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵਲੋਂ ਅਹੁਦੇਦਾਰਾਂ ਨਾਲ ਮੀਟਿੰਗ ਬਾਅਦ ਦਿੱਤੀ | ਮੰਚ ਦੇ ਕਾਰਜਕਾਰੀ ਸਕੱਤਰ ਹਰਕੇਸ ਚੌਧਰੀ ਅਨੁਸਾਰ 25 ਜਨਵਰੀ ਸਵੇਰ 11 ਵਜੇ ਇਹ ਸਮਾਗਮ 'ਲੋਕਾਂ ਦਾ ਮੀਤ: ਗੀਤ ਸੰਗੀਤ' ਦੇ ਪਹਿਲੇ ਸੈਸ਼ਨ ਨਾਲ ਸ਼ੁਰੂ ਹੋਵੇਗਾ | ਇਸ ਸੈਸ਼ਨ 'ਚ ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ ਲੋਕ ਸੰਗੀਤ ਮੰਡਲੀ ਮਸਾਣੀ, ਜਗਸੀਰ ਜੀਦਾ ਲੋਕ ਸੰਗੀਤ ਮੰਡਲੀ ਜੀਦਾ ਅਤੇ ਅਜਮੇਰ ਅਕਲੀਆ ਆਪਣੇ ਗੀਤਾਂ ਨਾਲ ਸਮਾਗਮ 'ਚ ਸੰਗੀਤਕ ਰੰਗ ਭਰਨਗੇ | ਦੂਜੇ ਸੈਸ਼ਨ 'ਚ 'ਲੋਕਾਂ ਦਾ ਸੰਗੀ ਸਾਥੀ: ਸਾਹਿਤ ਅਤੇ ਸੱਭਿਆਚਾਰ' ਵਿਸ਼ੇ 'ਤੇ ਵਿਚਾਰ ਚਰਚਾ ਹੋਏਗੀ | ਇਸ ਵਿਚਾਰ ਚਰਚਾ ਸਮੇਂ ਡਾ. ਨਵਸ਼ਰਨ, ਡਾ. ਅਰੀਤ ਅਤੇ ਮਨਜੀਤ ਔਲਖ ਵਿਸ਼ੇਸ਼ ਸ਼ਮੂਲੀਅਤ ਕਰਨਗੇ | ਤੀਸਰੇ ਸੈਸ਼ਨ ਵਿਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵਲੋਂ ਗੁਰਸ਼ਰਨ ਸਿੰਘ ਦੁਆਰਾ ਰਚਿਤ ਨਾਟਕ 'ਸਿਉਂਕ' ਦਾ ਮੰਚਨ ਹੋਵੇਗਾ | ਜ਼ਿਕਰਯੋਗ ਹੈ ਕਿ ਇਸ ਸਮਾਗਮ 'ਚ ਪੰਜਾਬ ਦੇ ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਰੰਗਕਰਮੀਆਂ, ਤਰਕਸ਼ੀਲਾਂ, ਚਿੱਤਰ/ਫੋਟੋ ਕਲਾਕਾਰਾਂ ਅਤੇ ਮਿਹਨਤਕਸ ਤਬਕਿਆਂ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਸ਼ਮੂਲੀਅਤ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣ ਵਾਸਤੇ ਅਕਾਲੀ ਦਲ ਦਾ ਹੋਰ ਸ਼ਕਤੀਸ਼ਾਲੀ ਹੋਣਾ ਜ਼ਰੂਰੀ- ਰਜਿੰਦਰ ਸਿੰਘ/ਜਗਦੀਸ਼ ਸਿੰਘ ਅਗਲੀ ਖ਼ਬਰ 2 ਵਿਧਾਨ ਸਭਾ ਹਲਕਿਆਂ ਨੂੰ ਜੋੜ੍ਹਨ ਵਾਲੀ ਰਾਏਕੋਟ-ਜਗਰਾਉਂ ਰੋਡ 'ਤੇ ਰੋਜ਼ਾਨਾ ਵਾਪਰ ਰਹੇ ਨੇ ਸੜਕ ਹਾਦਸੇ, ਪ੍ਰਸ਼ਾਸਨ ਖ...
Ad Position 24