ਨਵੇਂ ਥਾਣਾ ਮੁਖੀ ਦਾ ਸਮਾਜ ਸੇਵੀ ਸੰਸਥਾ ਵਲੋਂ ਸਨਮਾਨ
ਪਿੰਡ ਕਰਤਾਰਪੁਰ ਵਿਖੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸਮਾਗ਼ਮ ਅੱਜ
ਮਾਛੀਵਾੜਾ ਸਾਹਿਬ, 28 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਥਾਣਾ ਵਿਖੇ ਨਵੇਂ ਥਾਣਾ ਮੁਖੀ ਕੇਵਲ ਕ੍ਰਿਸ਼ਨ ਦਾ ਸਮਾਜ ਸੇਵੀ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਵਲੋਂ ਸਵਾਗਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਚਰਨਜੀਤ ਥੋਪੀਆ ਵਲੋਂ ਥਾਣਾ ਮੁਖੀ ਕੇਵਲ ਕ੍ਰਿਸ਼ਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਅਤੇ ਦੁਸ਼ਾਲਾ ਭੇਟ ਕਰ ਕ ੇ ਸਨਮਾਨਿਤ ਕੀਤਾ ਗਿਆ।
ਮਾਛੀਵਾੜਾ ਸਾਹਿਬ, 28 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਥਾਣਾ ਵਿਖੇ ਨਵੇਂ ਥਾਣਾ ਮੁਖੀ ਕੇਵਲ ਕ੍ਰਿਸ਼ਨ ਦਾ ਸਮਾਜ ਸੇਵੀ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਵਲੋਂ ਸਵਾਗਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਚਰਨਜੀਤ ਥੋਪੀਆ ਵਲੋਂ ਥਾਣਾ ਮੁਖੀ ਕੇਵਲ ਕ੍ਰਿਸ਼ਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਅਤੇ ਦੁਸ਼ਾਲਾ ਭੇਟ ਕਰ ਕ ੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਉਹ ਇਤਿਹਾਸਕ ਨਗਰੀ ਮਾਛੀਵਾੜਾ ਦੇ ਲੋਕਾਂ ਦੀ ਸੇਵਾ ਲਈ ਆਏ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਪੁਲਸ ਦਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਸਹਾਇਕ ਥਾਣੇਦਾਰ ਬਲਵੀਰ ਸਿੰਘ, ਅਮਰਜੀਤ ਸਿੰਘ, ਸੰਜੀਵ ਕੁਮਾਰ, ਮੁੱਖ ਮੁਨਸ਼ੀ ਸੁਖਦੀਪ ਸਿੰਘ, ਸਾਬਕਾ ਕੌਂਸਲਰ ਵਿਜੈ ਕੁਮਾਰ, ਗੁਰਚਰਨ ਸਿੰਘ ਜੁਲਫ਼ਗੜ੍ਹ, ਅਸ਼ੋਕ ਕੁਮਾਰ ਖੁਰਾਨਾ, ਗੁਰਵਿੰਦਰ ਸਿੰਘ ਰੂਬੀ, ਜਸਵੀਰ ਸਿੰਘ ਗਿੱਲ, ਨਰੇਸ਼ ਕੁਮਾਰ ਵੀ ਹਾਜ਼ਰ ਸਨ।