ਪੰਜਾਬੀ ਲਿਖਾਰੀ ਕਲਾ ਮੰਚ ਰਾੜਾ ਸਾਹਿਬ ਦਾ ਪਲੇਠਾ ਸਮਾਗਮ ਅੱਜ
ਰਾੜਾ ਸਾਹਿਬ, 28 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਪੰਜਾਬੀ ਮਾਂ ਬੋਲੀ, ਸਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਿਤਾ ਨੂੰ ਸਮਰਪਿਤ, ਰੂ-ਬਰੂ ਅਤੇ ਸਨਮਾਨ ਸਮਾਗਮ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਕਾਰੋਬਾਰੀ ਜਗਦੇਵ ਸਿੰਘ ਬੋਪਾਰਾਏ ਸ਼ਿਰਕਤ ਕਰਨਗੇ।
ਰਾੜਾ ਸਾਹਿਬ, 28 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਪੰਜਾਬੀ ਮਾਂ ਬੋਲੀ, ਸਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਿਤਾ ਨੂੰ ਸਮਰਪਿਤ, ਰੂ-ਬਰੂ ਅਤੇ ਸਨਮਾਨ ਸਮਾਗਮ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਕਾਰੋਬਾਰੀ ਜਗਦੇਵ ਸਿੰਘ ਬੋਪਾਰਾਏ ਸ਼ਿਰਕਤ ਕਰਨਗੇ। ਅੰਤਰਾਸ਼ਟਰੀ ਲੇਖਿਕਾ ਅਤੇ ਖੋਜ ਕਰਤਾ ਬੀਬਾ ਦਵਿੰਦਰ ਕੌਰ ਖੁਸ਼ ਧਾਲੀਵਾਲ ਨਾਲ ਰੂ-ਬਰੂ ਕੀਤਾ ਜਾਵੇਗਾ। ਸਮਾਗਮ ਦੀ ਸਫਲਤਾ ਲਈ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਪ੍ਰਧਾਨ ਦਵਿੰਦਰ ਧੌਲਮਾਜਰਾ, ਮੀਤ ਪ੍ਰਧਾਨ ਸੂਬੇਦਾਰ ਜਸਵਿੰਦਰ ਪੰਧੇਰ ਖੇੜੀ, ਜਨਰਲ ਸਕੱਤਰ ਸਿਕੰਦਰ ਰੁੜਕਾ, ਪ੍ਰੈੱਸ ਸਕੱਤਰ ਅਵਤਾਰ ਸਿੰਘ ਇੰਜਨੀਅਰ ਪੰਧੇਰ ਖੇੜੀ, ਖਜਾਨਚੀ ਭੋਲੂ ਧੌਲਮਾਜਰਾ, ਲੱਕੀ ਮੀਤ ਤੇ ਪ੍ਰਬੰਧਕ ਗੋਲੂ ਵਰਮਾ ਸਮੇਤ ਵਿਸ਼ੇਸ਼ ਸਹਿਯੋਗੀ ਗੁਰਦੀਪ ਸਿੰਘ ਪੰਧੇਰ ਕਨੈਡਾ, ਗੋਗੀ ਪੰਧੇਰ ਝਮਟ ਕੈਨੇਡਾ ਤੇ ਸਮੂਹ ਸਲਾਹਕਾਰ ਕਮੇਟੀ, ਹਰਜਿੰਦਰ ਜੋਗੀਮਾਜਰਾ, ਸਿਕੰਦਰ ਸਿੰਘ ਰੁੜਕਾ, ਪ੍ਰੋਡਿਊਸਰ ਜਿੰਮੀ ਅਹਿਮਦਗੜ੍ਹ, ਗਾਇਕ ਗੁਰਜੰਟ ਜੰਟੀ, ਹੈਪੀ ਲਾਪਰਾਂ, ਜਗਪਾਲ ਸ਼ੇਰਾ, ਬਾਵਾ ਧਾਲੀਵਾਲ, ਕਿਰਨਦੀਪ ਕੌਰ ਫਹਦ. ਜੜਤੌਲੀ, ਰਣਜੀਤ ਸਿੰਘ, ਸਰਬਜੀਤ ਸਿੰਘ, ਨਿਤਿਨ ਕੁਮਾਰ ਬਾਵਾ ਪਾਇਲ, ਗਾਇਕ ਮੁਮਤਾਜ ਤਾਜੀ, ਹਰਜੀਤ ਪੰਧੇਰ, ਕਰਨ ਸਿੰਘ ਤੇ ਜੀਵਨ ਸਿੰਘ ਧੌਲਮਾਜਰਾ ਆਦਿ ਉਡੀਕਵਾਨ ਹੋਣਗੇ।