ਮਲੌਦ, 24 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਅਤਰ ਸਿੰਘ (ਰੇਰੂ ਸਾਹਿਬ ਵਾਲਿਆਂ ਦੀ, ਸੰਤ ਬਾਬਾ ਬਲਵੰਤ ਸਿੰਘ ਰਾੜਾ ਸਾਹਿਬ ਲੰਗਰ ਵਾਲਿਆਂ ਦੀ ਸਾਲਾਨਾ ਬਰਸੀ ਅਤੇ ਸੰਤ ਬਾਬਾ ਭਗਵਾਨ ਸਿੰਘ (ਬੇਗੋਵਾਲ ਰਾੜਾ ਸਾਹਿਬ), ਸੰਤ ਬਾਬਾ ਬਘੇਲ ਸਿੰਘ (ਰਾੜਾ ਸਾਹਿਬ ਲੰਗਰ ਵਾਲੇ) ਅਤੇ ਸੰਤ ਬਾਬਾ ਬਲਜਿੰਦਰ ਸਿੰਘ (ਰਾੜਾ ਸਾਹਿਬ) ਵਾਲਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਵਿਚ ਮੁੱਖ ਸੇਵਾਦਾਰ ਜਥੇਦਾਰ ਬਾਬਾ ਧਰਮਪਾਲ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਉਪਰੰਤ ਸੰਤ ਸਮਾਗਮ 'ਚ ਦੀਵਾਨ ਸਜਾਏ ਗਏ | ਇਸ ਮੌਕੇ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਅਤੇ ਧਾਰਮਿਕ ਬੁਲਾਰਿਆਂ ਨੇ ਸ਼ਰਧਾ ਸਤਿਕਾਰ ਭੇਟ ਕੀਤਾ | ਜਿਸ ਵਿਚ ਸੰਤ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਸਿੱਧਸਰ ਭੀਖੀ ਵਾਲਿਆਂ ਦਾ ਜੱਥਾ, ਬਾਬਾ ਭਗਵੰਤ ਸਿੰਘ ਭੀਖੀ (ਨਿਊਜ਼ੀਲੈਂਡ ਵਾਲੇ), ਬਾਬਾ ਸੰਤ ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਮਹਿੰਦਰ ਸਿੰਘ ਬੇਗੋਵਾਲ, ਬਾਬਾ ਰਣਜੀਤ ਸਿੰਘ ਘਲੋਟੀ, ਸੰਤ ਬਾਬਾ ਮਨਦੀਪ ਸਿੰਘ ਅਤਰਸਰ ਸਾਹਿਬ ਵਾਲੇ, ਬਾਬਾ ਬਲਵੀਰ ਸਿੰਘ ਸੁਰਾਜਪੁਰ, ਸੰਤ ਬਾਬਾ ਰਜਨੀਸ਼ ਸਿੰਘ ਨੱਥੋਮਾਜਰਾ, ਸੰਤ ਬਾਬਾ ਏਕਮ ਸਿੰਘ, ਸੰਤ ਬਾਬਾ ਕੁਲਜੀਤ ਸਿੰਘ ਸੁਲਤਾਨਪੁਰ, ਸੰਤ ਬਾਬਾ ਵਿਸਾਖਾ ਸਿੰਘ ਕਲਿਆਣ ਪੁਲ, ਬਾਬਾ ਬਲਵੀਰ ਦਾਸ, ਬਾਬਾ ਸੁਖਦੇਵ ਸਿੰਘ ਰੋੜੀਆਂ, ਬਾਬਾ ਸਮਸ਼ੇਰ ਸਿੰਘ, ਬਾਬਾ ਪਿ੍ਤਪਾਲ ਸਿੰਘ, ਬਾਬਾ ਸਮਸ਼ੇਰ ਸਿੰਘ ਲਖਣਪੁਰ, ਬਾਬਾ ਅਮਰਜੀਤ ਸਿੰਘ, ਬਾਬਾ ਜਰਨੈਲ ਸਿੰਘ ਹਰੀਗੜ੍ਹ, ਮਾ: ਲਛਮਣ ਸਿੰਘ ਭਵਾਨੀਗੜ੍ਹ, ਬਾਬਾ ਹਰਨਾਮ ਸਿੰਘ ਧਮੋਟ, ਬਾਬਾ ਜਥੇਦਾਰ ਅਵਤਾਰ ਸਿੰਘ ਮੰਡੀ ਮੋਇਆ, ਬਾਬਾ ਗੁਰਪ੍ਰੀਤ ਸਿੰਘ ਮਨੀਕਰਨ ਸਾਹਿਬ, ਬਾਬਾ ਸੰਤੋਖ ਸਿੰਘ, ਬਾਬਾ ਜਗਦੇਵ ਸਿੰਘ, ਮਹੰਤ ਬਲਵਿੰਦਰ ਦਾਸ ਮੁੱਲਾਂਪੁਰ ਤੋਂ ਇਲਾਵਾ ਪੰਥਕ ਸ਼ਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਜਸਵੀਰ ਸਿੰਘ ਬਿੱਲੂ ਨਿਜ਼ਾਮਪੁਰ, ਸੁਖਵਿੰਦਰ ਕੌਰ ਨਿਜ਼ਾਮਪੁਰ, ਹਰਨਾਮ ਸਿੰਘ ਖ਼ਾਲਸਾ, ਬਲਵੀਰ ਸਿੰਘ ਲਸਾੜਾ, ਪੰਚ ਗੁਰਪਿੰਦਰ ਸਿੰਘ ਬੱਬੂ, ਧਰਮ ਸਿੰਘ ਨੀਲਾ ਸਮੇਤ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀ ਲਗਵਾਈ ਸਟੇਜ ਸਕੱਤਰ ਦੀ ਭੂਮਿਕਾ ਪ੍ਰਧਾਨ ਸੁਖਜਿੰਦਰ ਸਿੰਘ ਆਲਮਗੀਰ ਨੇ ਨਿਭਾਈ |