21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਜ਼ਿਲ੍ਹਾ ਬਣਾਉਣ ਦਾ ਅੰਦੋਲਨ 20ਵੇਂ ਦਿਨ 'ਚ ਦਾਖ਼ਲ-ਖੰਨਾ ਦੇ ਹੱਕਾਂ ਲਈ ਭੁੱਖ ਹੜਤਾਲ ਅਟੱਲ, ਸਰਕਾਰ ਖ਼ਾਮੋਸ਼

Ad Position 21
No active advertisement
ਅਜੀਤ ਡੈਸਕ 25-01-2026
ਖੰਨਾ, 24 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਅਤੇ ਬੁਲੇ੍ਹਪੁਰ (ਖੰਨਾ) ਵਿੱਚ ਅਸੁਰੱਖਿਅਤ ਅਤੇ ਵਿਵਾਦਿਤ ਜ਼ਮੀਨ 'ਤੇ ਬਣ ਰਹੇ ਅਦਾਲਤੀ ਕੰਪਲੈਕਸ ਦੇ ਖ਼ਿਲਾਫ਼ ਉਪ-ਮੰਡਲ ਮਜਿਸਟਰੇਟ ਖੰਨਾ ਦੇ ਦਫ਼ਤਰ ਸਾਹਮਣੇ ਚੱਲ ਰਹੀ ਭੁੱਖ ਹੜਤਾਲ ਅੱਜ 20ਵੇਂ ਦਿਨ 'ਚ ਦਾਖ਼ਲ ਹੋ ਗਈ | ਸੰਘਰਸ਼ੀ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਸ਼ਾਂਤਮਈ ਪਰ ਦਿ੍ੜ ਸੰਘਰਸ਼ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਢੁਕਵਾਂ ਅਤੇ ਠੋਸ ਜਵਾਬ ਨਹੀਂ ਦਿੱਤਾ ਗਿਆ, ਜੋ ਲੋਕਤੰਤਰਿਕ ਆਵਾਜ਼ਾਂ ਪ੍ਰਤੀ ਸਰਕਾਰੀ ਬੇਪਰਵਾਹੀ ਨੂੰ ਦਰਸਾਉਂਦਾ ਹੈ |
ਅੱਜ ਭੁੱਖ ਹੜਤਾਲ ਦੇ 20ਵੇਂ ਦਿਨ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਜਥੇਦਾਰ ਸਰਬਜੀਤ ਸਿੰਘ ਖ਼ਾਲਸਾ ਕੇਂਦਰੀ ਕਮੇਟੀ ਮੈਂਬਰ ਯੂਨਾਈਟੇਡ ਟਰੇਡੇਜ ਯੂਨੀਅਨ ਕਾਂਗਰਸ, ਸਿਕੰਦਰ ਸਿੰਘ ਇੰਚਾਰਜ ਤਰਨਾ ਦਲ ਖੰਨਾ, ਦਵਿੰਦਰ ਸਿੰਘ ਲਲਹੇੜੀ ਮੋਰਚੇ ਤੇ ਡਟੇ ਰਹੇ | ਆਗੂਆਂ ਨੇ ਕਿਹਾ ਕਿ ਖੰਨਾ ਸਿਰਫ਼ ਵਾਅਦਿਆਂ ਨਾਲ ਨਹੀਂ, ਹੱਕੀ ਫ਼ੈਸਲਿਆਂ ਨਾਲ ਪੂਰਨ ਜ਼ਿਲ੍ਹਾ ਬਣੇਗਾ | ਲੋਕਾਂ ਦੀ ਸੁਰੱਖਿਆ ਨਾਲ ਖੇਡਣ ਵਾਲੀ ਕਿਸੇ ਵੀ ਯੋਜਨਾ ਨੂੰ ਕਬੂਲ ਨਹੀਂ ਕੀਤਾ ਜਾਵੇਗਾ | 'ਗੈਬ ਦੀ ਪੁਲੀ' ਖੰਨਾ ਸ਼ਹਿਰ ਦਾ ਮੁੱਖ ਵਰਖਾ-ਪਾਣੀ ਨਿਕਾਸੀ ਮਾਰਗ ਹੈ ਅਤੇ ਇਸ ਨਾਲ ਛੇੜਛਾੜ ਕਰਨਾ ਪੂਰੇ ਸ਼ਹਿਰ ਲਈ ਭਵਿੱਖੀ ਹੜ੍ਹ ਦਾ ਖ਼ਤਰਾ ਬਣ ਸਕਦਾ ਹੈ | ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਕੋਰਟ ਕੰਪਲੈਕਸ ਬਣਾਉਣਾ ਅਣਦੂਰਦਰਸ਼ੀ ਅਤੇ ਲੋਕ-ਵਿਰੋਧੀ ਫ਼ੈਸਲਾ ਹੈ | ਉਨ੍ਹਾਂ ਨੇ ਦੁਹਰਾਇਆ ਕਿ ਖੰਨਾ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਹੈ ਅਤੇ ਹਰ ਪੱਖੋਂ ਪੂਰਨ ਜ਼ਿਲ੍ਹਾ ਬਣਨ ਦੀ ਯੋਗਤਾ ਰੱਖਦਾ ਹੈ | ਸੰਘਰਸ਼ੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਨਹੀਂ ਕੀਤਾ ਜਾਂਦਾ ਅਤੇ ਬੁਲੇ੍ਹਪੁਰ ਅਦਾਲਤੀ ਕੰਪਲੈਕਸ ਸੰਬੰਧੀ ਫ਼ੈਸਲਾ ਰੱਦ ਨਹੀਂ ਹੁੰਦਾ, ਤਦ ਤੱਕ ਇਹ ਇਨਸਾਫ਼ੀ ਸੰਘਰਸ਼ ਹੋਰ ਵੀ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਲ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਾਮਰੇਡ ਰਾਜਿੰਦਰ ਸਿੰਘ ਆਗੂ ਆਲ ਇੰਡੀਆ ਕਿਸਾਨ ਸਭਾ, ਐਡਵੋਕੇਟ ਅਸ਼ੋਕ ਮੱਗੂ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਐਡਵੋਕੇਟ ਰਾਜਵੀਰ ਸਿੰਘ, ਗੁਲਜਾਰ ਸਿੰਘ ਰਹਾਉਣ, ਪਰਮਜੀਤ ਕੌਰ, ਅਨਿਲ ਕੁਮਾਰ, ਦਲਵੀਰ ਸਿੰਘ, ਰਾਮ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਪਹਿਲੇ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਨਗਰ ਕੌਂਸਲ ਦਫ਼ਤਰ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਿਖੇ ਬਸੰਤ ਰੁੱਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
Ad Position 24