ਰਾੜਾ ਸਾਹਿਬ, 25 ਜਨਵਰੀ (ਪ੍ਰੀਤਮ ਸਿੰਘ ਮੁਕੰਦਪੁਰੀ)-ਗਣਤੰਤਰ ਦਿਵਸ ਮੌਕੇ ਐਸ.ਕੇ.ਐਮ. ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿਚ ਟਰੈਕਟਰ ਮਾਰਚ ਕੀਤੇ ਜਾਣੇ ਹਨ, ਜਿਸ ਦੀ ਤਰਜ਼ ਉੱਤੇ ਜ਼ਿਲ੍ਹਾ ਲੁਧਿਆਣਾ ਵਿਚ ਵੀ ਤਹਿਸੀਲ ਅਤੇ ਬਲਾਕ ਪੱਧਰੀ ਟਰੈਕਟਰ ਮਾਰਚ ਹੋ ਰਿਹਾ ਹੈ | ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਮੇਤ ਹੋਰ ਲੋਕ ਪੱਖੀ ਮੰਗਾਂ ਨੂੰ ਲੈ ਕੇ ਕੀਤੇ ਜਾਣ ਵਾਲੇੇ ਬਲਾਕ ਪੱਧਰੀ ਟਰੈਕਟਰ ਮਾਰਚ 'ਚ ਆਲ ਇੰਡੀਆ ਕਿਸਾਨ ਸਭਾ 1936 ਵਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ | ਇਸ ਮਾਰਚ ਨੂੰ ਸਫਲ ਬਣਾਉਣ ਲਈ ਵਿਆਪਕ ਵਿਉਂਤਬੰਦੀ ਉਲੀਕੀ ਗਈ ਹੈ | ਇਸ ਮਾਰਚ ਦਾ ਸਮਰਥਨ ਜੰਗ ਸਿੰਘ ਸਿਰਥਲਾ, ਨਛੱਤਰ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਲੀ ਸਿਆੜ, ਜਸਵੀਰ ਸਿੰਘ ਢੀਂਡਸਾ ਲੰਢਾ, ਹਰਬੰਸ ਸਿੰਘ ਰੱਬੋਂ, ਪਰਮਜੀਤ ਸਿੰਘ ਦੁੱਗਰੀ, ਜਸਪ੍ਰੀਤ ਸਿੰਘ ਜੱਸਾ ਬਿਲਗਾ, ਮਨਜੀਤ ਸਿੰਘ ਮਨਸੂਰਾਂ, ਜਗਜੀਤ ਸਿੰਘ ਬੁਆਣੀ, ਮਨੂੰ ਬੁਆਣੀ, ਸਰਪੰਚ ਗੁਰਨਾਮ ਸਿੰਘ ਬਹਾਦਰਕੇ, ਕੁਲਦੀਪ ਸਿੰਘ ਸਾਹਾਬਾਣਾ, ਮਾਸਟਰ ਆਤਮਾ ਸਿੰਘ ਕੋਟਲਾ, ਕੇਵਲ ਸਿੰਘ ਮੰਜਾਲੀਆਂ, ਮਨਜੀਤ ਸਿੰਘ ਪੌਤ ਆਦਿ ਨੇ ਵੀ ਕੀਤਾ |