ਕਪੂਰਥਲਾ, 25 ਜਨਵਰੀ (ਸਡਾਨਾ)-ਗਣਤੰਤਰ ਦਿਵਸ ਮੌਕੇ ਸਵਾਮੀ ਆਨੰਦਗਿਰੀ ਮਹਾਰਾਜ ਮੈਮੋਰੀਅਲ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ਼ ਆਰਗੇਨਾਈਜ਼ਰ ਭਾਰਤੀ ਜੀਵਨ ਬੀਮਾ ਨਿਗਮ ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਵਾਈਸ ਪਿ੍ੰਸੀਪਲ ਸੰਯੋਗਿਤਾ ਨੇ ਕੀਤਾ | ਸਮਾਗਮ ਮੌਕੇ ਸਿਮਰਨ, ਮਨਪ੍ਰੀਤ ਕੌਰ, ਰਾਜੀਵ ਸੂਦ, ਪੂਜਾ ਸ਼ਰਮਾ, ਪੂਨਮ, ਪੁਸ਼ਪਾ ਤੇ ਹੋਰ ਹਾਜ਼ਰ ਸਨ |