15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਖੰਨਾ ਵਿਚ ਬਰਸਾਤ ਕਾਰਨ 2 ਦਿਨ ਲੇਟ ਮਨਾਇਆ ਬਸੰਤ ਮੇਲਾ

Ad Position 21
No active advertisement
ਅਜੀਤ ਡੈਸਕ 26-01-2026
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਬਸੰਤ ਦਾ ਤਿਉਹਾਰ ਭਾਰੀ ਬਾਰਸ਼ ਕਾਰਨ 2 ਦਿਨ ਲੇਟ ਮਨਾਇਆ ਗਿਆ | ਬਸੰਤ ਵਾਲੇ ਦਿਨ ਸਾਰਾ ਦਿਨ ਅਤੇ ਬੇਹਿਸਾਬ ਬਰਸਾਤ ਹੋਣ ਕਾਰਨ ਬਸੰਤ ਨਹੀਂ ਮਨਾਇਆ ਜਾ ਸਕਿਆ ਸੀ | ਜਿਸ ਕਾਰਨ ਕਾਈਟ ਫਲਾਇੰਗ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਮੋਤੀ ਨੇ ਸਾਥੀਆਂ ਨਾਲ ਮੀਟਿੰਗ ਕਰ ਕੇ ਐਲਾਨ ਕੀਤਾ ਕਿ ਬਸੰਤ ਐਤਵਾਰ ਵਾਲੇ ਦਿਨ ਮਨਾਇਆ ਜਾਵੇਗਾ | ਜਿਸ ਨਾਲ ਖੰਨਾ ਵਿਚ ਐਤਵਾਰ ਨੂੰ ਬਸੰਤ ਮਨਾਉਣ ਦਾ ਮਾਹੌਲ ਬਣ ਗਿਆ ਅਤੇ ਅੱਜ ਬਿਲਕੁਲ ਬਸੰਤ ਵਾਲੇ ਦਿਨ ਵਾਂਗ ਹੀ ਹਜ਼ਾਰਾਂ ਪਤੰਗ ਉੱਡੇ | ਲੋਕ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਪਤੰਗ ਉਡਾਉਂਦੇ ਰਹੇ | 23 ਜਨਵਰੀ ਨੂੰ ਪੰਜਾਬ ਵਿਚ ਭਾਰੀ ਮੀਂਹ ਪੈਣ ਕਾਰਨ ਬਸੰਤ ਪੰਚਮੀ ਦੇ ਦਿਨ ਪਤੰਗਬਾਜ਼ੀ ਨਹੀਂ ਹੋ ਸਕੀ ਸੀ | ਪਰ ਅੱਜ ਖੰਨਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ¢ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵਲੋਂ ਖੂਬ ਪਤੰਗਬਾਜ਼ੀ ਕੀਤੀ ਜਾ ਰਹੀ ਹੈ¢ ਪਤੰਗ ਉਡਾਉਣ ਵਿਚ ਇਸ ਵਾਰ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ | ਇਸ ਮੌਕੇ ਵੱਖ ਵੱਖ ਘਰਾਂ ਵਿਚ ਡੀ. ਜੇ., ਸਪੀਕਰ ਆਦਿ ਵੀ ਲਗਾਏ ਗਏ, ਕਈ ਜਗਾ ਲੰਗਰ ਵੀ ਲੱਗਿਆ |
ਚਾਈਨਾ ਡੋਰ ਖ਼ਿਲਾਫ਼ ਐੱਸ. ਐੱਸ. ਪੀ.ਖ਼ੁਦ ਮੈਦਾਨ ਵਿਚ ਉਤਰੇ
ਇਸ ਮੌਕੇ ਖੰਨਾ ਵਿਚ ਪਤੰਗਬਾਜ਼ੀ ਜ਼ੋਰਾਂ 'ਤੇ ਰਹੀ, ਚਾਈਨਾ ਡੋਰ ਖ਼ਿਲਾਫ਼ ਐੱਸ. ਐੱਸ. ਪੀ. ਖ਼ੁਦ ਮੈਦਾਨ ਵਿਚ ਉਤਰੇ ਅਤੇ ਜਾਂਚ ਕੀਤੀ | ਇਸ ਦੌਰਾਨ ਚਾਈਨਾ ਡੋਰ ਦੀ ਵਿੱਕਰੀ ਅਤੇ ਵਰਤੋਂ ਨੂੰ ਰੋਕਣ ਲਈ ਪੁਲਿਸ ਵਲੋਂ ਸਖ਼ਤ ਕਦਮ ਚੁੱਕੇ ਗਏ ਹਨ¢ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਖ਼ੁਦ ਸਵੇਰ ਤੋਂ ਹੀ ਪੁਲਿਸ ਫੋਰਸ ਦੇ ਨਾਲ ਮੈਦਾਨ ਵਿਚ ਨਜ਼ਰ ਆਏ¢ ਉਨ੍ਹਾਂ ਵੱਲੋਂ ਛੱਤਾਂ 'ਤੇ ਜਾ ਕੇ ਪਤੰਗਬਾਜ਼ੀ ਦੀ ਚੈਕਿੰਗ ਕੀਤੀ ਗਈ¢ ਪੁਲਿਸ ਡਰੋਨ ਅਤੇ ਦੂਰਬੀਨ ਦੀ ਮਦਦ ਨਾਲ ਉ?ਚੀ ਨਿਗਰਾਨੀ ਰੱਖ ਰਹੀ ਹੈ¢ ਐੱਸ. ਐੱਸ. ਪੀ.ਖੰਨਾ ਨੇ ਸਪਸ਼ਟ ਕੀਤਾ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਛੂਟ ਨਹੀਂ ਦਿੱਤੀ ਜਾਵੇਗੀ¢
ਚਾਈਨਾ ਡੋਰ ਖ਼ਿਲਾਫ਼ ਬਣਾਇਆ ਜਾਵੇ ਵਿਸ਼ੇਸ਼ ਅਤੇ ਸਖ਼ਤ ਕਾਨੂੰਨ-ਕਾਈਟ ਫਲਾਇੰਗ ਕਲੱਬ
ਇਸ ਮੌਕੇ ਕਾਈਟ ਫਲਾਇੰਗ ਕਲੱਬ ਨੇ ਸਮਰਾਲਾ ਵਿਖੇ ਚਾਈਨਾ ਡੋਰ ਨਾਲ ਮਰਨ ਵਾਲੇ ਬੱਚੇ ਨੂੰ 2 ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸਰਕਾਰ ਨੇ ਭਾਵੇਂ ਚਾਈਨਾ ਡੋਰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ | ਪਰ ਇਹ ਕੋਸ਼ਿਸ਼ਾਂ ਜ਼ਿਆਦਾਤਰ ਅਸਫਲ ਅਤੇ ਲੇਟ ਕੀਤੀਆਂ ਗਈਆਂ | ਜਦ ਕਿ ਤੱਕ ਪੂਰੇ ਪੰਜਾਬ ਵਿਚ ਸਰਕਾਰ ਚਾਈਨਾ ਡੋਰ ਬਣਾਉਣ, ਵੇਚਣ ਦੇ ਖ਼ਿਲਾਫ਼ ਸਖ਼ਤ ਸਜਾਵਾਂ ਵਾਲਾ ਕਾਨੂੰਨ ਨਹੀਂ ਬਣਾਉਂਦੀ ਅਤੇ ਅਧਿਕਾਰੀ ਆਪਣੀ ਡਿਊਟੀ ਨਹੀਂ ਨਿਭਾਉਂਦੇ, ਇਹ ਡੋਰ ਕਤਲ ਕਰਦੀ ਰਹੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਈਟ ਫਲਾਇੰਗ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ, ਅਮਨ ਭਾਟੀਆ, ਜਸਵਿੰਦਰ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਸਮਰਾਲਾ, ਹਰਪ੍ਰੀਤ ਸਿੰਘ, ਭਾਜਪਾ ਨੇਤਾ ਰਣਜੀਤ ਸਿੰਘ ਹੀਰਾ, ਹਰੀਸ਼ ਮਹਿੰਦਰੂ, ਗੌਰਵ ਮੋਦੀ, ਗੁਲਸ਼ਨ ਵਰਮਾ, ਰਵੀ ਵਰਮਾ, ਵਿਧੁਰ ਵਿੱਠਲ, ਵਰੁਨ ਕੁਮਾਰ, ਗੁਰਮੀਤ ਸਿੰਘ, ਗੁਰਮਨਦੀਪ ਆਸਟ੍ਰੇਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਬੀ. ਸੀ. ਵਿੰਗ ਦੇ ਭੁਪਿੰਦਰ ਰਾਠੌਰ ਜ਼ਿਲ੍ਹਾ ਇੰਚਾਰਜ ਬਣੇ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਲੋਂ ਸੜਕ ਸੁਰੱਖਿਆ ਹਫ਼ਤਾ ਮਨਾਇਆ
Ad Position 24