04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬਗ਼ਲੀ ਕਲਾਂ ਵਿਖੇ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ, ਤਿੰਨ ਰੋਜ਼ਾ ਗੁਰਮਤਿ ਸਮਾਗਮ 30 ਤੋਂ <br/>

Ad Position 21
No active advertisement
ਅਜੀਤ ਡੈਸਕ 29-01-2026
ਬੀਜਾ, 28 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਪਿੰਡ ਬਗ਼ਲੀ ਕਲਾਂ ਵਿਖੇ ਸਾਲਾਨਾ ਉਦਮ ਕਰਦਿਆਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੂਰਬ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਅੱਜ 26 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 5 ਵਜੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਰਹੀਆਂ ਹਨ ਜੋ ਕਿ 30 ਜਨਵਰੀ ਤੱਕ ਜਾਰੀ ਰਹਿਣਗੀਆਂ | ਬਾਬਾ ਸੁਰਜੀਤ ਸਿੰਘ ਬਗ਼ਲੀ ਨੇ ਦਸਿਆ ਕਿ 30 ਜਨਵਰੀ ਨੂੰ ਸ਼ਾਮੀ 7:00 ਤੋਂ 8.00 ਵਜੇ ਤੱਕ ਬਾਬਾ ਬੇਅੰਤ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਬਘੌਰ (ਮਾਣਕੀ) ਵਾਲੇ, 31 ਜਨਵਰੀ ਨੂੰ ਸ਼ਾਮੀ ਬਾਬਾ ਹਰਭਜਨ ਸਿੰਘ ਰਾਜਪੁਰੇ ਵਾਲੇ, ਕੀਰਤਨ ਦੌਰਾਨ ਗੁਰੂ ਜੀ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਸੰਗਤਾਂ ਨੂੰ ਨਿਹਾਲ ਕਰਨਗੇ | 1 ਫਰਵਰੀ ਨੂੰ ਸਵੇਰੇ 9.30 ਵਜੇ ਭੋਗ ਪੈਣ ਉਪਰੰਤ ਕਥਾਵਾਚਕ ਭਾਈ ਬੁੱਧ ਸਿੰਘ ਬਰਮਾਲੀਪੁਰ ਵਾਲੇ ਕਥਾ ਵਿਚਾਰਾਂ ਕਰਨਗੇ | ਇਸ ਦਿਨ ਹੀ ਦੁਪਹਿਰ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ | ਇਸ ਮੌਕੇ ਉੱਘੇ ਰਾਗੀ ਜਗਰੂਪ ਸਿੰਘ ਬਰਮਾਲੀਪੁਰ ਵਾਲੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਖੰਨਾ, ਪਾਇਲ, ਸਮਰਾਲਾ ਸਬ ਡਵੀਜ਼ਨਾਂ 'ਚ ਗਣਤੰਤਰ ਦਿਵਸ ਦੇ ਮੁੱਖ ਸਮਾਰੋਹ ਮਨਾਏ <br/> ਅਗਲੀ ਖ਼ਬਰ ਪਿੰਡ ਅਖਾੜਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24