ਸਮਰਾਲਾ, 28 ਜਨਵਰੀ (ਗੋਪਾਲ ਸੋਫਤ)-ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੀ ਇਕਾਈ ਡੈਮੋਕੇ੍ਰਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਜੀਤ ਕੌਰ ਜ਼ਿਲ੍ਹਾ ਪ੍ਰਧਾਨ, ਅਗਵਾਈ ਵਿਚ ਸਮਰਾਲਾ ਵਿਖੇ ਹੋਈ | ਮੀਟਿੰਗ ਵਿਚ ਸ਼ਾਮਲ ਸਿਮਰਨਜੀਤ ਸਿੰਘ ਜਨਰਲ ਸਕੱਤਰ, ਹਰਜੀਤ ਸਿੰਘ ਰੇਂਜ ਪ੍ਰਧਾਨ, ਜਗਵੀਰ ਸਿੰਘ, ਹਰਦੀਪ ਸਿੰਘ ਲਖਵੀਰ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਮਹਿਕਮਾ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਦਿਹਾੜੀਦਾਰ ਵਰਕਰਜ਼ ਨੂੰ ਤਿੰਨ ਸਾਲ ਦੀ ਸੇਵਾ ਤੋਂ ਬਾਅਦ ਰੈਗੂਲਰ ਕੀਤਾ ਜਾਣਾ ਚਾਹੀਦਾ | ਜੇਕਰ ਪੰਜਾਬ ਸਰਕਾਰ ਵਲੋਂ ਸਾਡੀਆਂ ਮੰਗਾਂ ਵੱਲ ਧਿਆਨ ਨਹੀ ਦਿੱਤਾ ਜਾਂਦਾ ਤਾਂ ਜਲਦ ਹੀ ਜਥੇਬੰਦੀ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ | ਇਸ ਸਮੇਂ ਦਵਿੰਦਰ ਸਿੰਘ ਖੀਰਨੀਆਂ, ਰਜਿੰਦਰ ਸਿੰਘ, ਗੁਰਬਚਨ ਸਿੰਘ, ਸਤਪਾਲ ਲਾਲ, ਬਲਜੀਤ ਸਿੰਘ ਆਦਿ ਹਾਜ਼ਰ ਹੋਏ |