ਕੁਹਾੜਾ, 28 ਜਨਵਰੀ (ਸੰਦੀਪ ਸਿੰਘ ਕੁਹਾੜਾ)-ਨਾਇਬ ਰਸਾਲਦਾਰ ਬਸਤਾ ਸਿੰਘ ਸਰਕਾਰੀ ਹਾਈ ਸਕੂਲ, ਉੱਪਲ ਵਿਖੇ ਹੈੱਡਮਾਸਟਰ ਨਵਦੀਪ ਸ਼ਰਮਾ ਦੀ ਅਗਵਾਈ ਵਿਚ ਸਕੂਲ ਮੈਗਜ਼ੀਨ 'ਕਰੂੰਬਲਾਂ-ਫੁੱਟ ਰਿਹਾ ਹੁਨਰ' ਦਾ ਚੌਥਾ ਭਾਗ ਜਾਰੀ ਕੀਤਾ ਗਿਆ | ਜਿਸ ਵਿਚ ਰੁਪਿੰਦਰ ਕੌਰ ਲੈਕਚਰਾਰ ਮੈਥ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਕੇ ਮੈਗਜ਼ੀਨ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ | ਹੈੱਡਮਾਸਟਰ ਨਵਦੀਪ ਸ਼ਰਮਾ ਵਲੋਂ ਲੈਕਚਰਾਰ ਰੁਪਿੰਦਰ ਕੌਰ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਅਧਿਆਪਕ ਗੁਲਜਿੰਦਰ ਕੌਰ, ਪ੍ਰਭਜੀਤ ਕੌਰ, ਮੀਨਾ ਕੁਮਾਰੀ, ਸਰਬਜੀਤ ਕੌਰ, ਜਸਦੀਪ ਕੌਰ, ਹਰਦੀਪ ਸਿੰਘ, ਹਰਮਨਜੋਤ ਸਿੰਘ ਅਤੇ ਸੁਖਵੀਰ ਸਿੰਘ ਆਦਿ ਹਾਜ਼ਰ ਸਨ |