04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਿੰਡ ਸੁਧਾਰ ਕਮੇਟੀ ਛਪਾਰ ਵਲੋਂ ਸਾਲਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 29-01-2026
ਅਹਿਮਦਗੜ੍ਹ, 28 ਜਨਵਰੀ (ਰਵਿੰਦਰ ਪੁਰੀ)-ਪਿੰਡ ਸੁਧਾਰ ਕਮੇਟੀ ਛਪਾਰ ਵਲੋਂ ਸਲਾਨਾ ਸਮਾਗਮ ਧੂਮ ਧਾਮ ਨਾਲ ਕਰਵਾਇਆ | ਕਮੇਟੀ ਦੇ ਮੁੱਖ ਪ੍ਰਬੰਧਕ ਸਾਬਕਾ ਸਰਪੰਚ ਜੋਰਾ ਸਿੰਘ ਕਨੇਡਾ ਤੇ ਬਲਜੀਤ ਸਿੰਘ ਛਪਾਰ ਦੀ ਅਗਵਾਈ ਹੇਠ ਹੋਏ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮਾਰੋਹ ਦੌਰਾਨ ਪਿੰਡ ਛਪਾਰ ਦੇ ਪੜਾਈ ਅਤੇ ਖੇਡਾਂ 'ਚ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ ਗਏ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਪਿੰਡਾਂ ਵਿਚ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ | ਇਸ ਮੌਕੇ 'ਤੇ ਪਿ੍ੰਸੀਪਲ ਖੁਸਬਲਹਾਰ ਸਿੰਘ, ਨੈਸ਼ਨਲ ਅਵਾਰਡੀ ਪਾਲੀ ਖਾਦਿਮ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਦੀਪ ਕੌਰ ਲਤਾਲਾ, ਜਗਤਾਰ ਸਿੰਘ ਨੀਲਾ ਲਤਾਲਾ, ਸੁਖਵਿੰਦਰ ਸਿੰਘ ਗੋਰਾ ਕਨੇਡਾ, ਹੋਸ਼ਿਆਰ ਸਿੰਘ ਛਪਾਰ, ਹਿੰਮਤ ਸਿੰਘ, ਦਵਿੰਦਰ ਸਿੰਘ, ਜਗਤਾਰ ਸਿੰਘ, ਰੂਪ ਸਿੰਘ, ਪ੍ਰਗਟ ਸਿੰਘ ਆਦਿ ਵਿਸ਼ੇਸ਼ ਮਹਿਮਾਨ ਸਨ | ਸਮਾਰੋਹ ਦੌਰਾਨ ਪਿੰਡ ਸੁਧਾਰ ਕਮੇਟੀ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਵਿਸ਼ੇਸ਼ ਸਹਿਯੋਗ ਦੇਣ ਸੰਬੰਧੀ ਸਨਮਾਨ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲੋੜਵੰਦਾਂ ਨੂੰ ਸਾਮਾਨ ਵੰਡਿਆ ਅਗਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਵਿਖੇ ਗਣਤੰਤਰ ਦਿਵਸ ਮਨਾਇਆ
Ad Position 24