05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲੋੜਵੰਦਾਂ ਨੂੰ ਸਾਮਾਨ ਵੰਡਿਆ

Ad Position 21
No active advertisement
ਅਜੀਤ ਡੈਸਕ 29-01-2026
ਦੋਰਾਹਾ, 28 ਜਨਵਰੀ (ਮਨਜੀਤ ਸਿੰਘ ਗਿੱਲ)-ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਭਗਤ ਰਵਿਦਾਸ ਮਹਾਰਾਜ ਅੜੈ੍ਹਚਾਂ ਕਲੋਨੀ ਵਿਖੇ 50 ਦੇ ਤਕਰੀਬਨ ਲੋੜਵੰਦ ਅਤੇ ਵਿਧਵਾਵਾਂ ਬੀਬੀਆਂ ਅਤੇ ਭੈਣਾਂ ਅਤੇ ਲੋੜਵੰਦ ਭਾਈਆਂ ਨੂੰ ਬੂਟ ਅਤੇ ਸ਼ਾਲ ਅਤੇ ਲੋਈਆਂ ਅਤੇ ਕੰਬਲ ਵੰਡੇ ਗਏ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਵੰਤ ਸਿੰਘ ਬਾਵਾ ਨੇ ਇਸ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ | ਸੰਗਤਾਂ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਾਵਾ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਡਾ. ਗੁਰਚਰਨ ਸਿੰਘ ਡਾ. ਰਣਜੀਤ ਸਿੰਘ, ਨੰਬਰਦਾਰ ਗੁਰਦੇਵ ਸਿੰਘ ਮਨੂੰ ਸ਼ਰਮਾ ਬਾਬਾ ਰਣਧੀਰ ਸਿੰਘ, ਬੂਟਾ ਸਿੰਘ ਕਟਾਰੀ ਵਾਲੇ ਬੀਬੀ ਜਸਵਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਸ਼ਿੰਦਰ ਕੌਰ, ਬੀਬੀ ਬਲਵੀਰ ਕੌਰ, ਕਾਕਾ ਖੁਸ਼ਰਾਜ ਸਿੰਘ ਅਤੇ ਬਾਬਾ ਗਰੀਬ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਤਿਹਪੁਰ 'ਚ ਸ਼ਹੀਦਾਂ ਸਿੰਘਾਂ ਦੀ ਯਾਦ 'ਚ ਦਸਮੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਪਿੰਡ ਸੁਧਾਰ ਕਮੇਟੀ ਛਪਾਰ ਵਲੋਂ ਸਾਲਾਨਾ ਸਮਾਗਮ
Ad Position 24