05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਫ਼ਤਿਹਪੁਰ 'ਚ ਸ਼ਹੀਦਾਂ ਸਿੰਘਾਂ ਦੀ ਯਾਦ 'ਚ ਦਸਮੀ ਦਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਈਸੜੂ, 28 ਜਨਵਰੀ (ਬਲਵਿੰਦਰ ਸਿੰਘ)-ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਪਿੰਡ ਫ਼ਤਿਹਪੁਰ ਵਿਖੇ ਸਿੰਘਾਂ ਸ਼ਹੀਦਾਂ ਦੀ ਯਾਦ ਵਿਚ ਮਾਘ ਮਹੀਨੇ ਦੀ ਦਸਮੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਜੋੜ ਮੇਲਾ ਮਨਾਇਆ ਗਿਆ | ਇਸ ਸਮੇਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਸਮਾਗਮ ਵਿਚ ਜੁੜੀਆਂ ਸੰਗਤਾਂ ਨੂੰ ਬਾਬਾ ਬੇਅੰਤ ਸਿੰਘ ਪੰਜਰੁੱਖਾ ਵਾਲਿਆਂ ਨੇ ਗੁਰਇਤਿਹਾਸ ਨਾਲ ਜੋੜਿਆ | ਬਾਬਾ ਬੇਅੰਤ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰਇਤਿਹਾਸ ਨਾਲ ਜੋੜਨ | ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਭਾਈ ਸੰਦੀਪ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮਾਗਮ ਦੌਰਾਨ ਧਨਵੰਤ ਸਿੰਘ ਧੰਨਾ, ਰਾਜਦੀਪ ਸਿੰਘ ਬੈਨੀਪਾਲ, ਜਸਦੀਪ ਸਿੰਘ ਗਰੇਵਾਲ ਕੈਨੇਡਾ, ਦਵਿੰਦਰ ਸਿੰਘ ਕੀਪਾ, ਨਵਦੀਪ ਸਿੰਘ ਗਰੇਵਾਲ, ਨਰਿੰਦਰਜੀਤ ਸਿੰਘ ਸਵੈਚ, ਗੁਰਵੀਰ ਸਿੰਘ, ਰੁਪਿੰਦਰ ਸਿੰਘ ਮੰਡੇਰ, ਜਗਜੀਤ ਸਿੰਘ ਜੱਗਾ, ਪ੍ਰਗਟ ਸਿੰਘ ਢਿੱਲੋਂ, ਜਸਪਾਲ ਸਿੰਘ ਪਾਲਾ, ਮੇਜਰ ਸਿੰਘ, ਗੁਰਜੀਤ ਸਿੰਘ ਗਰੇਵਾਲ, ਸਰਬਜੀਤ ਸਿੰਘ ਪੈਂਤਕੇ, ਜਗਦੀਪ ਕੁਮਾਰ, ਗੁਰਜੀਤ ਸਿੰਘ ਬਿੱਟੂ ਨੇ ਵੀ ਹਾਜ਼ਰੀ ਭਰੀ | ਇਸ ਸਮੇਂ ਚਾਹ ਅਤੇ ਮਿਠਿਆਈਆਂ ਦਾ ਲੰਗਰ ਮਨਦੀਪ ਕੌਰ ਸ਼ੇਰਗਿੱਲ ਮਾਜਰੀ ਦੇ ਪਰਿਵਾਰ ਵਲੋਂ ਸੰਗਤਾਂ ਨੂੰ ਛਕਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁ. ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਮਾਘ ਮਹੀਨੇ ਦੀ ਦਸਵੀਂ ਦਾ ਸ਼ੁੱਭ ਦਿਹਾੜਾ ਮਨਾਇਆ ਅਗਲੀ ਖ਼ਬਰ ਲੋੜਵੰਦਾਂ ਨੂੰ ਸਾਮਾਨ ਵੰਡਿਆ
Ad Position 24