ਰਾੜਾ ਸਾਹਿਬ, 28 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੰਤ ਬਾਬਾ ਕਰਮ ਸਿੰਘ ਦੇ ਤਪ ਅਸਥਾਨ ਗੁ. ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਸਤਨਾਮ ਸਿੰਘ ਦੀ ਦੇਖ-ਰੇਖ ਹੇਠ ਮਾਘ ਮਹੀਨੇ ਦੀ ਦਸਵੀਂ ਦਾ ਸ਼ੁੱਭ ਦਿਹਾੜਾ ਮਨਾਇਆ ਗਿਆ | ਅੰਮਿ੍ਤ ਵੇਲੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ, ਹਜ਼ੂਰੀ ਕੀਰਤਨੀ ਜਥੇ ਦੇ ਮੁਖੀ ਬਾਬਾ ਦਰਸ਼ਨ ਸਿੰਘ, ਬਾਬਾ ਧਰਮਪਾਲ ਸਿੰਘ ਧਮੋਟ ਅਤੇ ਭਾਈ ਭਗਵੰਤ ਸਿੰਘ ਭੀਖੀ ਵਾਲਿਆਂ ਨੇ ਗੁਰਇਤਿਹਾਸ ਸੰਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ | ਇਸ ਮੌਕੇ ਬਾਬਾ ਗੁਰਨਾਮ ਸਿੰਘ (ਸ੍ਰੀ ਮਾਨ ਜੀ), ਬਾਬਾ ਨਰਾਇਣ ਸਿੰਘ, ਭਾਈ ਨਰਿੰਦਰ ਸਿੰਘ ਬਿੱਕੀ ਦਿੱਲੀ, ਪੋਲਾ ਸਿੰਘ ਇਆਲੀ, ਹਰਜੀਤ ਸਿੰਘ ਬੁਟਾਹਰੀ, ਸ਼੍ਰੋ. ਅ. ਦ. ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ, ਮਨਜਿੰਦਰ ਸਿੰਘ ਭੁੱਟਾ, ਸਰਬਜੀਤ ਸਿੰਘ ਮਠਾੜੂ, ਭਾਈ ਕੇਵਲ ਸਿੰਘ ਭੀਖੀ, ਬਲਵਿੰਦਰ ਸਿੰਘ ਲਹਿਲ, ਭਾਈ ਤਰਨਜੀਤ ਸਿੰਘ ਧੰਨਾ, ਡਾਕਟਰ ਰਾਮਦਿਆਲ ਸਿੰਘ ਕਿਲ੍ਹਾ ਹਾਂਸ, ਜਥੇਦਾਰ ਹਰਬੰਸ ਸਿੰਘ ਕਰਤਾਰਪੁਰ, ਜੱਸੀ ਸਿੰਘ ਕਰਤਾਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸਨ |