05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰਦੁਆਰਾ ਸਤਿਗੁਰ ਰਵਿਦਾਸ ਭਗਤ ਜੀ ਰੋੜੀਆਂ ਵਲੋਂ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 29-01-2026
ਮਲੌਦ, 28 ਜਨਵਰੀ (ਦਿਲਬਾਗ ਸਿੰਘ ਚਾਪੜਾ)- ਗੁਰਦੁਆਰਾ ਸਤਿਗੁਰ ਰਵਿਦਾਸ ਭਗਤ ਜੀ ਰੋੜੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਸੇ ਤਹਿਤ ਬੱਸ ਸਟੈਂਡ ਮਲੌਦ ਵਿਖੇ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਵਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਲਰਕ ਗੁਰਜੀਤ ਸਿੰਘ ਰੋੜੀਆਂ, ਯੂਥ ਆਗੂ ਅਮਰਿੰਦਰ ਸਿੰਘ ਮੁੰਦਰੀ, ਕਮੇਟੀ ਪ੍ਰਧਾਨ ਬਲਵੀਰ ਸਿੰਘ, ਖ਼ਜ਼ਾਨਚੀ ਜਰਨੈਲ ਸਿੰਘ ਖ਼ਾਲਸਾ, ਵਾਈਸ ਪ੍ਰਧਾਨ ਚਮਕੌਰ ਸਿੰਘ, ਮੇਵਾ ਸਿੰਘ, ਦਵਿੰਦਰ ਸਿੰਘ ਗਰਚਾ, ਮਲਕੀਤ ਸਿੰਘ, ਕੁਲਦੀਪ ਸਿੰਘ, ਗ੍ਰੰਥੀ ਸਿੰਘ ਬਲਦੇਵ ਸਿੰਘ ਗੁਰਦਾਸਪੁਰੀ, ਸਟੇਜ ਸੈਕਟਰੀ ਪਿ੍ਥੀ ਸਿੰਘ, ਬਲਵੀਰ ਸਿੰਘ ਪੀ. ਐੱਸ. ਪੀ. ਸੀ. ਐੱਲ, ਸੁਰਜੀਤ ਸਿੰਘ ਜੀਤ, ਹਰਦੀਪ ਸਿੰਘ ਦੀਪ, ਜਗਦੇਵ ਸਿੰਘ ਜੱਗਾ, ਲਛਮਣ ਸਿੰਘ ਤਾਰਾ ਸਿੰਘ, ਬਲਵੀਰ ਸਿੰਘ ਲੱਲੂ, ਸ਼ੇਰ ਸਿੰਘ, ਕੇਵਲ ਸਿੰਘ, ਡਾ. ਸਤਨਾਮ ਸਿੰਘ, ਕਿੰਦੀ ਰੋੜੀਆਂ, ਪ੍ਰਦੀਪ ਸਿੰਘ, ਹੈਰੀ ਰੋੜੀਆਂ, ਜੋਤ ਸੱਲਣ, ਡਾ ਰਾਜੂ ਰੋੜੀਆਂ, ਦੇਵ ਰੋੜੀਆ, ਸਨਦੀਪ, ਲਾਡੀ, ਕਾਲੂ, ਗੁਰੀ, ਹਨੀ, ਗੈਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਚੁੱਪ ਕਿਉਂ! ਅਗਲੀ ਖ਼ਬਰ ਗੁ. ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਮਾਘ ਮਹੀਨੇ ਦੀ ਦਸਵੀਂ ਦਾ ਸ਼ੁੱਭ ਦਿਹਾੜਾ ਮਨਾਇਆ
Ad Position 24