05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲਿਖਾਰੀ ਸਭਾ ਰੌਣੀ ਦੀ ਮੀਟਿੰਗ 'ਚ ਨਾਮਵਰ ਸ਼ਾਇਰ ਪੁੱਜੇ

Ad Position 21
No active advertisement
ਅਜੀਤ ਡੈਸਕ 29-01-2026
ਜੌੜੇਪੁਲ ਜਰਗ, 28 ਜਨਵਰੀ (ਪਾਲਾ ਰਾਜੇਵਾਲੀਆ)-ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਮੀਟਿੰਗ ਨਾਮਵਰ ਲੇਖਕ ਮਾ. ਬਲਜੀਤ ਸਿੰਘ ਰੌਣੀ ਦੀ ਸਰਪ੍ਰਸਤੀ ਹੇਠ ਹੋਈ | ਸਭਾ ਦੇ ਨਵੇਂ ਚੁਣੇ ਸਰਪ੍ਰਸਤ ਗੁਰਪ੍ਰੀਤ ਸਿੰਘ ਰੌਣੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਨਾਮਵਰ ਸ਼ਾਇਰਾਂ, ਕਵੀਆਂ, ਗੀਤਕਾਰਾਂ, ਸਾਹਿਤਕਾਰਾਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ | ਵੱਖ-ਵੱਖ ਲੇਖਕਾਂ ਅਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਗੁਰਪ੍ਰੀਤ ਸਿੰਘ ਰੌਣੀ ਤੋਂ ਇਲਾਵਾ ਸਰਪੰਚ ਕੁਲਦੀਪ ਸਿੰਘ, ਨੰਬਰਦਾਰ ਨਰਪਿੰਦਰ ਸਿੰਘ, ਗੌਰਵ ਮਹਿਤਾ, ਨੋਨਾ ਰੌਣੀ, ਸਰਬਜੀਤ ਸਿੰਘ, ਵਿਪਨ ਰੌਣੀ, ਗੁਰਮੀਤ ਸਿੰਘ, ਦਲਜੀਤ ਸਿੰਘ, ਹਰਵਿੰਦਰ ਸਿੰਘ, ਅਨਵਰ ਰੌਣੀ ਅਤੇ ਤਾਜ ਮੁਹੰਮਦ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ | ਗੁਰਪ੍ਰੀਤ ਸਿੰਘ ਰੌਣੀ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੇਮਰਾਜ ਰਾਜੀ ਨੂੰ ਬੀ. ਸੀ. ਵਿੰਗ ਪੰਜਾਬ ਦਾ ਵਾਈਸ ਪ੍ਰਧਾਨ ਬਣਾਉਣ 'ਤੇ ਹਾਈ ਕਮਾਂਡ ਦਾ ਧੰਨਵਾਦ ਅਗਲੀ ਖ਼ਬਰ ਭਾਰੀ ਵਰਖਾ ਨੇ 35 ਏਕੜ ਆਲੂ ਦੀ ਫ਼ਸਲ ਕੀਤੀ ਤਬਾਹ-ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ-ਨੰਬਰਦਾਰ ਤੁਰਮਰੀ
Ad Position 24