05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਾਰੀ ਵਰਖਾ ਨੇ 35 ਏਕੜ ਆਲੂ ਦੀ ਫ਼ਸਲ ਕੀਤੀ ਤਬਾਹ-ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ-ਨੰਬਰਦਾਰ ਤੁਰਮਰੀ

Ad Position 21
No active advertisement
ਅਜੀਤ ਡੈਸਕ 29-01-2026
ਜੌੜੇਪੁਲ ਜਰਗ, 28 ਜਨਵਰੀ (ਪਾਲਾ ਰਾਜੇਵਾਲੀਆ)-ਬੇਮੌਸਮੀ ਹੋਈ ਭਾਰੀ ਵਰਖਾ ਕਾਰਨ ਇਸ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਖ਼ਾਸ ਕਰ ਕੇ ਆਲੂ ਦੀ ਫ਼ਸਲ ਬਹੁਤ ਪ੍ਰਭਾਵਿਤ ਹੋਈ | ਇਸ ਇਲਾਕੇ ਦੇ ਬਹੁਤੇ ਪਿੰਡਾਂ ਦੇ ਕਿਸਾਨਾਂ ਦੀ ਆਲੂ ਦੀ ਫ਼ਸਲ ਲਗਭਗ ਨਸ਼ਟ ਹੀ ਹੋ ਗਈ | ਪਿੰਡ ਤੁਰਮਰੀ ਦੇ ਕਿਸਾਨ ਕੁਲਦੀਪ ਸਿੰਘ ਦੀ 35 ਏਕੜ ਫ਼ਸਲ ਵਰਖਾ ਕਾਰਨ ਬੁਰੀ ਤਰਾਂ ਤਬਾਹ ਹੋ ਚੁੱਕੀ ਹੈ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਖੰਨਾ ਦੇ ਪ੍ਰਧਾਨ ਨੰਬਰਦਾਰ ਬੇਅੰਤ ਸਿੰਘ ਤੁਰਮਰੀ ਨੇ ਕਿਹਾ ਕਿ ਇਸ ਇਲਾਕੇ ਦੇ ਕਿਸਾਨਾਂ ਦੀ ਆਲੂ ਦੀ ਫ਼ਸਲ ਦੀ ਹੋਈ ਤਬਾਹੀ 'ਤੇ ਪੰਜਾਬ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਨੰਬਰਦਾਰ ਤੁਰਮਰੀ ਨੇ ਕਿਹਾ ਕਿ ਕਿਸਾਨਾਂ ਲੱਖਾਂ ਰੁਪਏ ਮਾਮਲੇ 'ਤੇ ਲਾ ਕੇ ਆਲੂਆਂ ਦੀ ਫ਼ਸਲ ਸ਼ੁਰੂ ਕੀਤੀ ਸੀ ਪਰ ਕੁਦਰਤੀ ਕਰੋਪੀ ਕਾਰਨ ਕਿਸਾਨਾਂ ਦੀਆਂ ਆਸਾਂ ਤੇ ਉਮੀਦਾਂ ਵਰਖਾ ਦਾ ਪਾਣੀ ਆਪਣੇ ਨਾਲ ਹੜਾ ਕੇ ਲੈ ਗਿਆ | ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਤੇ ਉਮੀਦ ਹੈ ਕਿ ਸਰਕਾਰ ਸਾਨੂੰ ਮੁਆਵਜ਼ਾ ਜ਼ਰੂਰ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਲਿਖਾਰੀ ਸਭਾ ਰੌਣੀ ਦੀ ਮੀਟਿੰਗ 'ਚ ਨਾਮਵਰ ਸ਼ਾਇਰ ਪੁੱਜੇ ਅਗਲੀ ਖ਼ਬਰ ਅਹਿਮਦਗੜ੍ਹ ਵਿਖੇ ਸ੍ਰੀ ਸਾਲਾਸਰ ਭਗਵਾਨ ਦੇ ਮੰਦਰ ਦੇ ਨਿਰਮਾਣ ਦਾ ਐਲਾਨ
Ad Position 24