05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਹਿਮਦਗੜ੍ਹ ਵਿਖੇ ਸ੍ਰੀ ਸਾਲਾਸਰ ਭਗਵਾਨ ਦੇ ਮੰਦਰ ਦੇ ਨਿਰਮਾਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 29-01-2026
ਅਹਿਮਦਗੜ੍ਹ, 28 ਜਨਵਰੀ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਸੇਵਾ ਮੰਡਲ ਅਹਿਮਦਗੜ੍ਹ ਦੇ ਪਿਛਲੇ ਕਈ ਸਾਲਾਂ ਤੋਂ ਚਲਦੇ ਪੁਰਜ਼ੋਰ ਯਤਨਾਂ ਸਦਕਾ ਇਲਾਕੇ ਦੇ ਲੋਕਾਂ ਨੂੰ ਇੱਕ ਵੱਡੀ ਸੁਗਾਤ ਦੀ ਪ੍ਰਾਪਤੀ ਹੋਈ ਹੈ | ਜਦੋਂ ਸੇਵਾ ਮੰਡਲ ਵਲੋਂ ਬੁਲਾਈ ਗਈ ਮੀਟਿੰਗ ਵਿਚ ਸ਼ਹਿਰ ਅੰਦਰ ਸ਼੍ਰੀ ਸਾਲਾਸਰ ਭਗਵਾਨ ਜੀ ਦਾ ਇੱਥੇ ਸ਼ਾਨਦਾਰ ਮੰਦਿਰ ਉਸਾਰੇ ਜਾਣ ਦਾ ਐਲਾਨ ਕੀਤਾ ਗਿਆ | ਮੰਦਰ ਦੇ ਸਾਰੇ ਨਿਰਮਾਣ ਅਤੇ ਜ਼ਮੀਨ ਦਾਨ ਕਰਨ ਦੀ ਜ਼ਿੰਮੇਵਾਰੀ ਸਥਾਨਕ ਵੱਡੇ ਕਾਰੋਬਾਰੀ ਰਾਜੀਵ ਗਰਗ ਤੇ ਸੰਜੀਵ ਗਰਗ ਰਾਜਾ ਗਰੁੱਪ ਵਲੋਂ ਲਈ ਗਈ, ਜਿਸ ਦਾ ਐਲਾਨ ਅੱਜ ਸੇਵਾ ਮੰਡਲ ਵਲੋਂ ਕੀਤਾ ਗਿਆ | ਇਸ ਮੌਕੇ ਸ਼ਹਿਰ ਦੀਆਂ ਸਮੂਹ ਸਮਾਜਿਕ ਸੰਸਥਾਵਾਂ ਦੀ ਹਾਜ਼ਰੀ ਦੌਰਾਨ ਰਜੀਵ ਅਤੇ ਸੰਜੀਵ ਗਰਗ ਵਲੋਂ ਮੰਦਿਰ ਨਿਰਮਾਣ ਦੀ ਸੇਵਾ ਸੰਭਾਲੇ ਜਾਣ ਦੇ ਐਲਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸ਼ਹਿਰ ਦੀ ਪ੍ਰਮੁੱਖ ਪੋਹੀੜ ਰੋਡ 'ਤੇ ਬਣਨ ਵਾਲੇ ਇਸ ਮੰਦਿਰ ਦੇ ਨਿਰਮਾਣ ਪ੍ਰਤੀ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸ਼੍ਰੀ ਸਾਲਾਸਰ ਸੇਵਾ ਮੰਡਲ ਦੇ ਮੁੱਖ ਪ੍ਰਬੰਧਕ ਜਗਦੀਸ਼ ਗੋਇਲ, ਜੈ ਗੋਪਾਲ ਗੋਇਲ, ਅਨੰਦ ਮਿੱਤਲ, ਸੋਨੰੂ ਰਾਮਾਨੰਦ, ਅਨਿਲ ਪੱਖੋਵਾਲ, ਵਿਕਾਸ ਗੋਇਲ, ਪਵਨ ਗੋਇਲ, ਦੀਪਕ ਗੁਪਤਾ, ਬੱਗਾ ਡਾਂਗੋ, ਪਰਵੀਨ ਜੈਨ, ਕਮਲੇਸ਼ ਗੋਇਲ ਆਦਿ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਇਸ ਕਾਰਜ ਪ੍ਰਤੀ ਸ਼ਹਿਰ ਵਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਟੇਟ ਐਵਾਰਡੀ ਡਾ. ਸੁਨੀਤ ਹਿੰਦ, ਪੱਤਰਕਾਰ ਮਹੇਸ਼ ਸ਼ਰਮਾ ਨੇ ਰਾਜਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ | ਮੀਟਿੰਗ ਵਿਚ ਵਿਸ਼ੇਸ਼ ਕਰ ਕੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ੇਰੂ ਝਨੇਰੀਆ, ਪ੍ਰਧਾਨ ਗੋਪਾਲ ਕਿ੍ਸ਼ਨ ਟੋਨੀ, ਸੁਰੇਸ਼ ਬਿੱਲੂ, ਮਨੀਸ਼ ਜਿੰਦਲ, ਰਿਸ਼ੂ ਗੋਇਲ, ਪ੍ਰਦੀਪ ਜੈਨ ਸੇਖਾ, ਟੀਟੂ ਤਾਇਲ, ਡਾ. ਪੁਨੀਤ ਹਿੰਦ, ਚੰਦਰ ਸ਼ੇਖਰ, ਮਨੀਸ਼ ਜਿੰਦਲ, ਅਰੁਣ ਨੋਨਾ, ਕਰਨ ਕਰੀਰ, ਸੰਦੀਪ ਜੈਨ ਚੱਕੀ ਵਾਲੇ, ਅਮਨ ਸਿੰਗਲਾ, ਕੀਮਤੀ ਜੈਨ, ਅਰਹਮ, ਨਿਤਿਨ, ਹਿਤੇਸ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰੀ ਵਰਖਾ ਨੇ 35 ਏਕੜ ਆਲੂ ਦੀ ਫ਼ਸਲ ਕੀਤੀ ਤਬਾਹ-ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ-ਨੰਬਰਦਾਰ ਤੁਰਮਰੀ ਅਗਲੀ ਖ਼ਬਰ ਪੀ. ਐੱਸ. ਐੱਮ. ਐੱਸ. ਯੂ. ਵਲੋਂ ਮੁਲਾਜ਼ਮ ਮੰਗਾਂ ਦੇ ਸੰਬੰਧ 'ਚ ਸਰਕਾਰ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ-ਪ੍ਰਧਾਨ ਖੱ...
Ad Position 24