ਦੋਰਾਹਾ, 30 ਜਨਵਰੀ (ਪੱਤਰ ਪ੍ਰੇਰਕ)-ਦੋਰਾਹਾ ਦੇ ਰੇਲਵੇ ਫਾਟਕਾਂ ਉੱਪਰ 2010 ਤੋਂ ਪੁਲ ਬਣਨਾ ਸ਼ੁਰੂ ਹੋਇਆ ਸੀ | ਇਸ ਤੋਂ ਬਾਅਦ ਦੱਖਣੀ ਬਾਈਪਾਸ ਚੰਡੀਗੜ੍ਹ-ਲੁਧਿਆਣਾ ਸੜਕ ਬਣੀ ਤਾਂ ਇਸ ਉੱਪਰ ਟਰੈਫ਼ਿਕ ਹੋਰ ਵੀ ਵਧ ਗਈ | ਰੇਲਾਂ ਦੀ ਬੇਅੰਤ ਆਵਾਜਾਈ ਕਾਰਨ ਇਹ ਫਾਟਕ ਦਿਨ ਵਿਚ ਬਹੁਤਾ ਸਮਾਂ ਬੰਦ ਹੀ ਰਹਿੰਦਾ ਹੈ | ਇਹ ਵੱਖਰੀ ਗੱਲ ਹੈ ਕਿ ਦੋਰਾਹਾ ਵਿਚ ਰੇਲਵੇ ਟਰੈਕ ਤੋਂ ਰੇਲਾਂ ਦਾ ਦਿਨ ਰਾਤ ਬੇਅੰਤ ਬੇਅੰਤ ਪਾਸ ਹੁੰਦੀਆਂ ਹਨ | ਪਰ ਰੁਕ ਦੀ ਕੋਈ ਨਹੀਂ ਜਿਹੜੀਆਂ ਪੰਜ ਰੇਲ ਗੱਡੀਆਂ ਕੁੱਝ ਸਮਾਂ ਪਹਿਲਾਂ ਰੁਕੀਆਂ ਸਨ, ਉਹ ਵੀ ਪਿਛਲੇ ਸਾਲਾਂ ਤੋਂ ਬੰਦ ਹਨ | ਇਸ ਦੇ ਉੱਤੇ ਦੋਨੇਂ ਪਾਸੇ ਆਵਾਜਾਈ ਲਈ ਵਾਹਨਾਂ ਦਾ ਜਮਘਟਾ ਲੱਗਿਆ ਰਹਿੰਦਾ ਹੈ | ਕਈ ਵਾਰ ਤਾਂ ਵਾਹਨਾਂ ਦੀਆਂ ਲਾਈਨਾਂ ਦੋਰਾਹਾ ਜੀ. ਟੀ. ਰੋਡ ਅਤੇ ਰਾਮਪੁਰ ਦੇ ਪੁਲ ਤੱਕ ਲੱਗ ਜਾਂਦੀਆਂ ਹਨ | ਪਰ ਹੁਣ ਇਸ ਦੱਖਣੀ ਬਾਈਪਾਸ ਦੇ ਰੇਲਵੇ ਫਾਟਕ ਦੋਰਾਹਾ ਉੱਪਰ ਪੁਲ ਬਣਨ ਦੀ ਜਲਦੀ ਸੰਭਾਵਨਾ ਦੀ ਪੁਸ਼ਟੀ ਰੇਲਵੇ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਉੱਤੇ ਕੀਤੀ ਹੈ |