ਮਲੌਦ, 30 ਜਨਵਰੀ (ਸਹਾਰਨ ਮਾਜਰਾ)-ਪਿੰਡ ਰੱਬੋਂ ਨੀਵੀਂ ਵਿਖੇ ਧੰਨ ਧੰਨ ਬਾਬਾ ਨੇਕ ਰਾਮ ਲਸੋਈ ਵਾਲਿਆਂ ਅਤੇ ਸੰਤ ਜੰਗੀਰ ਰਾਮ ਰੱਬੋਂ ਵਾਲਿਆਂ ਦੀ ਸਾਲਾਨਾ ਬਰਸੀ ਮੁੱਖ ਪ੍ਰਬੰਧਕ ਸੰਤ ਹਰਦੇਵ ਰਾਮ ਦੇ ਅਸ਼ੀਰਵਾਦ ਸਦਕਾ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ 3 ਫਰਵਰੀ ਤੋਂ 7 ਫਰਵਰੀ ਤੱਕ ਗੁਫ਼ਾ ਬਾਬਾ ਮਾੜੂ ਰਾਮ ਪਿੰਡ ਰੱਬੋਂ ਨੀਵੀਂ ਵਿਖੇ ਮਨਾਈ ਜਾ ਰਹੀ ਹੈ | ਸੰਤਾਂ ਦੇ ਅਨਿਨ ਸੇਵਕ ਸੁਖਵਿੰਦਰ ਸਿੰਘ ਦੌਲਤਪੁਰ ਨੇ ਦੱਸਿਆ ਕਿ ਬਾਬਾ ਹਰਦੇਵ ਰਾਮ ਗੱਦੀਨਸ਼ੀਨ ਡੇਰਾ ਰੱਬੋਂ (ਗੁਫ਼ਾ ਬਾਬਾ ਮਾੜੂ ਰਾਮ) ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੌਰਾਨ 5 ਫਰਵਰੀ ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ | ਜਿਨ੍ਹਾਂ ਦੇ 7 ਫਰਵਰੀ ਦਿਨ ਸਨਿਚਰਵਾਰ ਨੂੰ ਠੀਕ 10 ਵਜੇ ਭੋਗ ਪਾਏ ਜਾਣਗੇ | ਇਸ ਮੌਕੇ ਇਲਾਕੇ ਭਰ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ |