12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕਾਇਆ ਕਲਪ ਦੇ ਅੰਤਿਮ ਦੌਰ ਲਈ ਖੰਨਾ ਸਿਵਲ ਹਸਪਤਾਲ 'ਚ ਮੁਲਾਂਕਣ-ਸੂਬਾ ਟੀਮ ਵਲੋਂ ਨਿਰੀਖਣ

Ad Position 21
No active advertisement
ਅਜੀਤ ਡੈਸਕ 31-01-2026
• ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ
ਖੰਨਾ, 30 ਜਨਵਰੀ (ਹਰਜਿੰਦਰ ਸਿੰਘ ਲਾਲ)-ਕੇਂਦਰ ਸਰਕਾਰ ਦੀ ਮਹੱਤਵਪੂਰਨ ਕਾਇਆ ਕਲਪ ਯੋਜਨਾ ਤਹਿਤ ਅੱਜ ਖੰਨਾ ਸਿਵਲ ਹਸਪਤਾਲ ਵਿਚ ਮੁਲਾਂਕਣ ਦੇ ਅੰਤਿਮ ਦੌਰ ਦੀ ਪ੍ਰਕਿਰਿਆ ਪੂਰੀ ਕੀਤੀ ਗਈ | ਕਾਇਆ ਕਲਪ ਸਟੇਟ ਟੀਮ ਨੇ ਸਿਵਲ ਹਸਪਤਾਲ ਖੰਨਾ ਦਾ ਦੌਰਾ ਕਰ ਕੇ ਇੱਥੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਸਫ਼ਾਈ, ਸੈਨੀਟੇਸ਼ਨ, ਦਵਾਈ ਪ੍ਰਬੰਧਨ, ਮਰੀਜ਼ਾਂ ਲਈ ਉਪਲਬਧ ਸਹੂਲਤਾਂ ਅਤੇ ਸਟਾਫ਼ ਦੀ ਕਾਰਗੁਜ਼ਾਰੀ ਦਾ ਗਹਿਰਾਈ ਨਾਲ ਮੁਲਾਂਕਣ ਕੀਤਾ | ਡਾ. ਸੰਪੰਨ ਅਤੇ ਪਿ੍ਯੰਕਾ ਥਾਮਸ ਦੀ ਅਗਵਾਈ ਹੇਠ ਕਾਇਆ ਕਲਪ ਸਟੇਟ ਟੀਮ ਨੇ ਹਸਪਤਾਲ ਦੀ ਓ. ਪੀ. ਡੀ., ਵਾਰਡਾਂ, ਲੈਬੋਰੇਟਰੀ, ਦਵਾਈ ਸਟੋਰ, ਐਮਰਜੈਂਸੀ ਸੇਵਾਵਾਂ ਅਤੇ ਪੂਰੇ ਹਸਪਤਾਲ ਅਹਾਤੇ ਦਾ ਨਿਰੀਖਣ ਕੀਤਾ | ਮੁਲਾਂਕਣ ਦੌਰਾਨ ਟੀਮ ਨੇ ਹਸਪਤਾਲ ਦੀਆਂ ਵਿਵਸਥਾਵਾਂ 'ਤੇ ਸੰਤੁਸ਼ਟੀ ਜਤਾਈ ਅਤੇ ਕਈ ਥਾਵਾਂ 'ਤੇ ਕੀਤੇ ਗਏ ਸੁਧਾਰਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਨਿਰੀਖਣ ਦੌਰਾਨ ਖ਼ਾਸ ਤੌਰ 'ਤੇ ਖੰਨਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਗਈ | ਟੀਮ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਵਿਚ ਲਗਾਤਾਰ ਸਕਾਰਾਤਮਿਕ ਬਦਲਾਅ ਵੇਖਣ ਨੂੰ ਮਿਲੇ ਹਨ | ਪਿਛਲੇ ਸਾਲਾਂ ਦੇ ਮੁਕਾਬਲੇ ਸਫ਼ਾਈ ਪ੍ਰਬੰਧ, ਮਰੀਜ਼ਾਂ ਦੀ ਸੁਵਿਧਾ ਅਤੇ ਸਟਾਫ਼ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਆਇਆ ਹੈ | ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਕਾਇਆ ਕਲਪ ਪ੍ਰੋਜੈਕਟ ਦੇ ਅੰਤਿਮ ਦੌਰ ਲਈ ਪੂਰੀ ਟੀਮ ਨੇ ਮਿਲਜੁਲ ਕੇ ਮਿਹਨਤ ਕੀਤੀ ਅਤੇ ਪਹਿਲੇ ਦੌਰ ਦੌਰਾਨ ਦਰਜ ਕੀਤੀਆਂ ਗਈਆਂ ਕਮੀਆਂ ਨੂੰ ਸਮੇਂ ਸਿਰ ਦੂਰ ਕੀਤਾ ਗਿਆ | ਹਸਪਤਾਲ ਨੂੰ ਮਰੀਜ਼ ਪੱਖੀ ਬਣਾਉਣ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਖੰਨਾ ਸਿਵਲ ਹਸਪਤਾਲ ਲਈ ਪਹਿਲੀ ਵੱਡੀ ਉਪਲਬਧੀ ਨਹੀਂ ਹੈ | ਇਸ ਤੋਂ ਪਹਿਲਾਂ ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਖੰਨਾ ਨੇ ਪਹਿਲੀ ਵਾਰ ਕਾਇਆ ਕਲਪ ਪ੍ਰੋਜੈਕਟ ਲਈ ਯੋਗਤਾ ਹਾਸਲ ਕਰਦਿਆਂ ਪੰਜਾਬ ਭਰ ਵਿਚ 14ਵਾਂ ਸਥਾਨ ਪ੍ਰਾਪਤ ਕੀਤਾ ਸੀ | ਲਗਭਗ 12 ਸਾਲਾਂ ਬਾਅਦ ਮਿਲੀ ਇਸ ਉਪਲਬਧੀ ਦੌਰਾਨ ਹਸਪਤਾਲ ਦੀ ਦਰਜਾਬੰਦੀ 71.29 ਪ੍ਰਤੀਸ਼ਤ ਰਹੀ ਸੀ | ਇਹ ਸਾਰੀ ਕਾਮਯਾਬੀ ਡਾ. ਮਨਿੰਦਰ ਸਿੰਘ ਭਸੀਨ, ਕਾਇਆ ਕਲਪ ਨੋਡਲ ਅਫ਼ਸਰ ਡਾ. ਨਵਨੀਤ ਕੌਰ, ਡਾਕਟਰਾਂ, ਨਰਸਿੰਗ ਸਟਾਫ਼ ਅਤੇ ਪੂਰੇ ਹਸਪਤਾਲ ਸਟਾਫ਼ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਅੰਤਿਮ ਮੁਲਾਂਕਣ ਤੋਂ ਬਾਅਦ ਹਸਪਤਾਲ ਸਟਾਫ਼ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ ਅਤੇ ਸਭ ਨੂੰ ਉਮੀਦ ਹੈ ਕਿ ਖੰਨਾ ਸਿਵਲ ਹਸਪਤਾਲ ਇਸ ਵਾਰ ਵੀ ਸ਼ਾਨਦਾਰ ਨਤੀਜੇ ਪ੍ਰਾਪਤ ਕਰੇਗਾ | ਇਸ ਮੌਕੇ ਨਰਸਿੰਗ ਸਿਸਟਰ ਕੁਲਵੀਰ ਕੌਰ ਅਤੇ ਸਟਾਫ਼ ਨਰਸ ਮਨਦੀਪ ਕੌਰ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਦੇ ਲੰਮੇ ਜਾਮਾਂ ਤੋਂ ਆਮ ਲੋਕ ਹੋਏ ਪ੍ਰੇਸ਼ਾਨ • ਦਿਨ ਭਰ ਰੁਕ-ਰੁਕ ਕੇ ਲੱਗਦਾ ਜਾਮ ਅਗਲੀ ਖ਼ਬਰ ਬਾਬਾ ਨੇਕ ਰਾਮ ਲਸੋਈ ਤੇ ਸੰਤ ਜੰਗੀਰ ਰਾਮ ਦੀ ਬਰਸੀ 'ਤੇ ਰੱਬੋਂ ਵਿਖੇ ਸਮਾਗਮ 7 ਨੂੰ
Ad Position 24