16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਕੋਟਲੀ ਵਲੋਂ ਪਿੰਡ ਚੱਕ ਸਰਾਏ ਵਿਖੇ ਮਨਰੇਗਾ ਵਰਕਰਾਂ ਨਾਲ ਮੀਟਿੰਗ-ਕੇਂਦਰ ਸਰਕਾਰ ਵਿਰੁੱਧ ਕੱਢੀ ਭੜਾਸ

Ad Position 21
No active advertisement
ਅਜੀਤ ਡੈਸਕ 05-02-2026
ਬੀਜਾ, 4 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਨਾਲ ਪਿੰਡ ਚੱਕ ਸਰਾਏ ਵਿਖੇ ਮਨਰੇਗਾ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਦਾ ਸਭ ਤੋਂ ਸੇਵਾ ਦੇਣ ਵਾਲਾ ਕਾਨੂੰਨ ਸੀ ਮਨਰੇਗਾ, ਜਿਸ ਨਾਲ ਦੇਸ਼ ਦੇ ਲੱਖਾਂ-ਕਰੋੜਾਂ ਲੋਕਾਂ ਨੂੰ ਕੰਮ ਦਾ ਕਾਨੂੰਨੀ ਹੱਕ ਮਿਲਿਆ | ਕੋਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਮਗਨਰੇਗਾ ਕਾਮਿਆਂ ਦੀਆਂ ਹੱਕੀ ਮੰਗਾਂ, ਉਨ੍ਹਾਂ ਦੇ ਕੰਮ ਦੀ ਗਾਰੰਟੀ ਖਤਮ ਕਰਨ, ਰੋਜ਼ਗਾਰ ਤੇ ਕਾਲਾ ਕਾਨੂੰਨ ਥੋਪਣ, ਮਨਰੇਗਾ ਕਾਮਿਆਂ ਨੂੰ ਖੱਜਲ-ਖੁਆਰ ਕਰਨ ਤੇ ਉਨ੍ਹਾਂ ਉੱਪਰ ਅਫ਼ਸਰਸ਼ਾਹੀ ਦਾ ਡੰਡਾ ਵਰਤਣ ਲਈ ਲਿਆਂਦੇ ਕਾਨੂੰਨ ਖ਼ਿਲਾਫ਼ ਲਾਮਬੰਦ ਹੋਣ ਦੀ ਲੋੜ ਹੈ | ਇਸ ਮੌਕੇ ਲੈਂਡ ਮਾਰਟਗੇਜ ਬੈਕ ਖੰਨਾ ਦੇ ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਲਛਮਣ ਸਿੰਘ ਗਰੇਵਾਲ, ਅਮਰੀਸ਼ ਕਾਲੀਆ, ਡਾ. ਅਮਰੀਕ ਸਿੰਘ ਚੱਕ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ ਮਹਿਦੂਦਾਂ, ਜਤਿੰਦਰ ਸਿੰਘ ਜਟਾਣਾ, ਦਰਬਾਰਾ ਸਿੰਘ ਫ਼ੌਜੀ, ਕੁਲਦੀਪ ਸਿੰਘ ਚੱਕ, ਬਲਜੀਤ ਸਿੰਘ ਜਟਾਣਾ, ਮੁਖਤਿਆਰ ਸਿੰਘ, ਸੁਖਜੀਤ ਸਿੰਘ, ਜਸਪਾਲੋਂ, ਜਸਪ੍ਰੀਤ ਸਿੰਘ ਜਟਾਣਾ, ਬਲਜੀਤ ਸਿੰਘ ਕਾਹਲੋਂ ਤੇ ਨਵਜੋਤ ਸਿੰਘ ਸੋਹੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਮੇਲੇ 'ਚ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਸਨਮਾਨ ਅਗਲੀ ਖ਼ਬਰ ਮੋਦੀ ਸਰਕਾਰ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੀ -ਗੁਰਕੀਰਤ ਸਿੰਘ
Ad Position 24