ਮਾਛੀਵਾੜਾ ਸਾਹਿਬ, 4 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦੁਸਹਿਰਾ ਗਰਾਊਾਡ ਵਿਖੇ ਸਵ. ਦਿਲਸ਼ਾਦ ਅਖ਼ਤਰ ਯਾਦਗਾਰੀ ਮੇਲਾ ਕਰਵਾਇਆ ਗਿਆ | ਮੇਲੇ 'ਚ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਸਵ. ਦਿਲਸ਼ਾਦ ਅਖ਼ਤਰ ਦੇ ਚਿੱਤਰ 'ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ | ਰਾਜਾ ਗਿੱਲ ਨੇ ਕਿਹਾ ਕਿ ਦਿਲਸ਼ਾਦ ਅਖ਼ਤਰ ਇੱਕ ਵਧੀਆ ਗਾਇਕ ਸਨ ਜਿਨ੍ਹਾਂ ਦੇ ਬਹੁਤ ਸਾਰੇ ਗੀਤ ਪ੍ਰਸਿੱਧ ਹੋਏ | ਆਏ ਕਲਾਕਾਰਾਂ ਨੂੰ ਮੁੱਖ ਮਹਿਮਾਨਾਂ ਵਲੋਂ ਸਨਮਾਨਿਤ ਵੀ ਕੀਤਾ |